ANZ ਬੈਂਕ ਨੂੰ ਫ਼ੈਡਰਲ ਕੋਰਟ ਨੇ ਲਾਇਆ 900,000 ਡਾਲਰ ਦਾ ਜੁਰਮਾਨਾ, ਜਾਣੋ ਕਾਰਨ

ਮੈਲਬਰਨ: ਫ਼ੈਡਰਲ ਕੋਰਟ ਨੇ ANZ ਬੈਂਕ ਨੂੰ 900 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਲਗਭਗ ਅੱਠ ਸਾਲ ਪਹਿਲਾਂ ਆਪਣੀ ਕੈਪੀਟਲ ਦੀ ਆਮਦ ਬਾਰੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ’ਚ ਅਸਫਲ ਰਹਿਣ ਲਈ ਇਹ ਜੁਰਮਾਨਾ ਲਾਇਆ ਗਿਆ ਹੈ।

2015 ਵਿੱਚ, ਬੈਂਕ ਨੇ ਕੈਪੀਟਲ ਇਕੱਠੀ ਕਰਨ ਲਈ ਸ਼ੇਅਰ ਜਾਰੀ ਕੀਤੇ ਸਨ, ਪਰ ਇਸ ਦੇ ਸ਼ੇਅਰ ਅਨੁਮਾਨਤ 2.5 ਬਿਲੀਅਨ ਤੋਂ ਘੱਟ ਵਿਕੇ। ਇਸ ਨੂੰ ਪੂਰਾ ਕਰਨ ਲਈ ਬੈਂਕ ਦੇ ਅੰਡਰਰਾਈਟਰਾਂ ਨੇ 7540 ਲੱਖ ਤੋਂ 7900 ਲੱਖ ਡਾਲਰ ਦੇ ਵਿਚਕਾਰ ਸ਼ੇਅਰ ਖਰੀਦੇ, ਜਿਸ ਦਾ ਖੁਲਾਸਾ ASX ਨੂੰ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਬਾਜ਼ਾਰ ਅਤੇ ਨਿਵੇਸ਼ਕਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਇਹ ਸ਼ੇਅਰ ਕਿਸ ਤਰ੍ਹਾਂ ਖ਼ਰੀਦੇ ਗਏ ਸਨ।

ਫੈਡਰਲ ਕੋਰਟ ਨੇ ANZ ਨੂੰ ਖੁਲਾਸਾ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਅਤੇ ਉਸ ਨੂੰ 900,000 ਡਾਲਰ ਦਾ ਜੁਰਮਾਨਾ ਅਤੇ ਆਸਟ੍ਰੇਲੀਆਈ ਸਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਦੀ ਕਾਨੂੰਨੀ ਫੀਸ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਅੱਗੇ ਤੋਂ ਅਜਿਹੀ ਕਾਰਵਾਈ ਤੋਂ ਬਚਿਆ ਜਾ ਸਕੇ। ਅਦਾਲਤ ਦਾ ਫੈਸਲਾ ਬਾਜ਼ਾਰ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਨਿਰੰਤਰ ਖੁਲਾਸੇ ਦੀ ਮਹੱਤਤਾ ‘ਤੇ ਜ਼ੋਰ ਦਿੰਦਾ ਹੈ। ANZ ਫਿਲਹਾਲ ਅਦਾਲਤ ਦੇ ਫੈਸਲੇ ‘ਤੇ ਵਿਚਾਰ ਕਰ ਰਿਹਾ ਹੈ।