ਨਿਊਜ਼ੀਲੈਂਡ `ਚ ਮੰਤਰੀ ਨਹੀਂ ਲਿਜਾ ਸਕਦੇ ਮੋਬਾਈਲ ਫ਼ੋਨ ਕੈਬਨਿਟ ਮੀਟਿੰਗ ਦੌਰਾਨ – ਸਕੂਲਾਂ ‘ਚ ਵੀ ਮੋਬਾਈਲ ਫੋਨ ‘ਤੇ ਪਾਬੰਦੀ – Mobile Phone Banned in NZ Schools

ਆਕਲੈਂਡ (Sea7 Australia)

ਨਿਊਜ਼ੀਲੈਂਡ `ਚ ਸੱਤਾ ਸੰਭਾਲਣ ਵਾਲੀ ਨੈਸ਼ਨਲ ਪਾਰਟੀ ਦੀ ਕੁਲੀਸ਼ਨ ਸਰਕਾਰ ਨੇ ਆਪਣੇ ਚੋਣ ਵਾਅਦੇ ਮੁਤਾਬਕ ਮੋਬਾਈਲ ਫੋਨਾਂ ਦੀ ਵਰਤੋਂ ਬਾਰੇ ਐਲਾਨ ਕਰ ਦਿੱਤਾ ਹੈ। ਜਿਸ ਅਨੁਸਾਰ ਸਕੂਲਾਂ `ਚ ਮੋਬਾਈਲ ਫ਼ੋਨਾਂ ਆਮ ਵਾਂਗ ਨਹੀਂ ਵਰਤੇ ਜਾ ਸਕਣਗੇ। Mobile Phone Banned in NZ schools

ਇਸ ਤੋਂ ਇਲਾਵਾ ਕੈਬਨਿਟ ਮੰਤਰੀਆਂ `ਤੇ ਕੈਬਨਿਟ ਮੀਟਿੰਗ ਤੋਂ ਪਹਿਲਾਂ ਆਪਣੇ ਮੋਬਾਈਲ ਫ਼ੋਨ ਜਮ੍ਹਾਂ ਕਰਾਉਣਾ ਜ਼ਰੂਰੀ ਕਰ ਦਿੱਤਾ ਹੈ। ਇਸ ਤਰ੍ਹਾਂ ਨੈਸ਼ਨਲ ਪਾਰਟੀ ਦੇ ਪਾਰਲੀਮੈਂਟ ਮੈਂਬਰ ਵੀ ਆਪਣੀ ਪਾਰਟੀ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਨਾਲ ਮੋਬਾਈਲ ਫ਼ੋਨ ਨਹੀਂ ਲੈ ਕੇ ਜਾ ਸਕਣਗੇ।

ਇਹ ਜਾਣਕਾਰੀ ਪ੍ਰਧਾਨ ਮੰਤਰੀ ਕ੍ਰਿਸ ਲੱਕਸਨ ਅਤੇ ਇਮੀਗਰੇਸ਼ਨ ਮਨਿਸਟਰ ਐਰਿਕਾ ਸਟੈਨਫ਼ੋਰਡ ਨੇ ਅੱਜ ਆਕਲੈਂਡ ਦੇ ਮੈਨੁਰੇਵਾ ਇੰਟਰ-ਮੀਡੀਏਟ ਸਕੂਲ ਵਿੱਚ ਪ੍ਰੈਸ ਕਾਨਫਰੰਸ ਦਿੱਤੀ।