ਮੈਲਬਰਨ ਏਅਰਪੋਰਟ ਰੇਲ ਲਿੰਕ (Airport Rail Link) ’ਤੇ ਨਹੀਂ ਚੱਲੇਗੀ ਫ਼ੈਡਰਲ ਫ਼ੰਡਿੰਗ ਦੀ ਕੈਂਚੀ, ਵਿਕਟੋਰੀਆ ਦੀ ਸਰਕਾਰ ਨੂੰ ਕੰਮ ਸ਼ੁਰੂ ਕਰਨ ਦੀ ਅਪੀਲ

ਮੈਲਬਰਨ: ਮੈਲਬਰਨ ਦਾ ਲੰਬੇ ਸਮੇਂ ਤੋਂ ਯੋਜਨਾਬੱਧ ਏਅਰਪੋਰਟ ਰੇਲ ਲਿੰਕ (Airport Rail Link) ਫ਼ੈਡਰਲ ਸਰਕਾਰ ਵੱਲੋਂ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ’ਤੇ ਵੱਡੇ ਫ਼ੰਡਿੰਗ ਕੱਟ ਤੋਂ ਬਚ ਗਿਆ ਹੈ। ਹੁਣ ਵਿਕਟੋਰੀਆ ਦੀ ਸਰਕਾਰ ਨੂੰ ਇਸ ਪ੍ਰਾਜੈਕਟ ’ਤੇ ਕੰਮ ਛੇਤੀ ਸ਼ੁਰੂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਸਟੇਟ ਸਰਕਾਰ ਨੇ 2018 ਦੀਆਂ ਚੋਣਾਂ ਜਿੱਤਣ ’ਤੇ ਏਅਰਪੋਰਟ ਰੇਲ ਲਿੰਕ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਪੰਜ ਸਾਲ ਬਾਅਦ ਵੀ ਤੈਅ ਪਲਾਨ ਅਧੂਰਾ ਪਿਆ ਹੈ।

ਸ਼ਹਿਰੀ ਯੋਜਨਾਕਾਰ ਰੋਜ਼ ਹੈਨਸਨ ਨੇ ਮੀਡੀਆ ਨੂੰ ਦੱਸਿਆ ਕਿ ਇਸ ਪ੍ਰਾਜੈਕਟ ਲੋਕਾਂ ਵੱਲੋਂ ਚਿਰਾਂ ਤੋਂ ਮੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਲੱਗਦਾ ਹੈ ਕਿ ਜਨਤਾ ਸਰਕਾਰ ਨੂੰ ਇਸ ’ਤੇ ਕੰਮ ਸ਼ੁਰੂ ਕਰਨ ਲਈ ਕਹਿ ਰਹੀ ਹੈ। ਉਨ੍ਹਾਂ ਕਿਹਾ, ‘‘ਮੇਰੇ ਵਿਚਾਰ ਵਿੱਚ ਤਾਂ ਇਸ ’ਤੇ ਕੰਮ ਘੱਟੋ ਘੱਟ ਇੱਕ ਦਹਾਕੇ ਪਹਿਲਾਂ ਹੀ ਸ਼ੁਰੂ ਕੀਤਾ ਜਾਣਾ ਚਾਹੀਦਾ ਸੀ।’’

ਇਹ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਫ਼ੈਡਰਲ ਸਰਕਾਰ ਦੀ ਸਮੀਖਿਆ ਅਧੀਨ ਸੀ, ਜਿਸ ਵਿੱਚ ਦੇਸ਼ ਭਰ ਦੇ ਹਰ ਦਸ ’ਚੋਂ ਇੱਕ ਪ੍ਰੋਜੈਕਟ ਦੀ ਫ਼ੰਡਿੰਗ ਹੋਰ ਸੜਕ, ਰੇਲ ਅਤੇ ਪੁਲ ਦੇ ਕੰਮਾਂ ਲਈ ਜਗ੍ਹਾ ਬਣਾਉਣ ਲਈ ਘੱਟ ਕਰ ਦਿੱਤੀ ਗਈ ਹੈ। ਸਮੀਖਿਆ ’ਚ ਵਿਕਟੋਰੀਆ ਦੇ ਇੱਕ ਦਰਜਨ ਹੋਰ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਗਿਆ, ਜਿਸ ਵਿੱਚ ਜੀਲੋਂਗ ਦੀ ਤੇਜ਼ ਰੇਲ, ਮਾਰਨਿੰਗਟਨ ਪ੍ਰਾਇਦੀਪ ਦੇ ਫ੍ਰੀਵੇਅ ਲਈ ਇੱਕ ਅੱਪਗਰੇਡ ਅਤੇ ਹੋਰ ਪ੍ਰਮੁੱਖ ਖੇਤਰੀ ਪ੍ਰਸਤਾਵ ਸ਼ਾਮਲ ਹਨ।

Airport Rail Link ਪ੍ਰਾਜੈਕਟ ’ਚ ਰੇੜਕਾ

ਫੈਡਰਲ ਸਰਕਾਰ ਨੇ ਇਸ ਪ੍ਰੋਜੈਕਟ ਲਈ 5 ਅਰਬ ਡਾਾਲਰ ਅਲਾਟ ਕੀਤੇ ਹਨ ਜੋ ਕਿ ਲੋੜੀਂਦੀ ਲਾਗਤ ਦਾ ਅੱਧਾ ਫੰਡ ਦੇਵੇਗਾ। ਪਰ ਸਵਾਲ ਇਹ ਹਨ ਕਿ ਵਿਕਟੋਰੀਆ ਦੀ ਸਰਕਾਰ 10 ਅਰਬ ਡਾਲਰ ਦੇ ਬਾਕੀ ਪ੍ਰੋਜੈਕਟ ਲਈ ਫੰਡ ਕਿਵੇਂ ਲੱਭੇਗੀ ਅਤੇ ਮੈਲਬੌਰਨ ਏਅਰਪੋਰਟ ਨਾਲ ਇਸ ਦੀ ਥਾਂ ਨੂੰ ਲੈ ਕੇ ਵਿਵਾਦ ਦਾ ਨਿਪਟਾਰਾ ਕਿਵੇਂ ਕਰੇਗੀ। ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਕਿ ਏਅਰਪੋਰਟ ਰੇਲ ਲਿੰਕ ਦੀ ਥਾਂ ਬਾਰੇ ਵਿਵਾਦ ਨਿਰਾਸ਼ਾਜਨਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੈਲਬਰਨ ਹਵਾਈ ਅੱਡੇ ਨੂੰ ਰੋਕਣ ਦੀਆਂ ਚਾਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਕਿਉਂਕਿ ਧਿਰਾਂ ਕਿਸੇ ਇੱਕ ਨਿਰਧਾਰਤ ਸਥਾਨ ਬਾਰੇ ਸਹਿਮਤ ਹੋਣ ’ਚ ਅਸਫਲ ਰਹੀਆਂ ਹਨ। ਉਨ੍ਹਾਂ ਕਿਹਾ, ‘‘ਅਸੀਂ ਤਿੰਨ ਸਾਲਾਂ ਤੋਂ ਗੱਲਬਾਤ ਕਰ ਰਹੇ ਹਾਂ। ਸਾਨੂੰ ਇਹ ਦੇਖਣ ਦੀ ਜ਼ਰੂਰਤ ਹੋਏਗੀ ਕਿ ਅਸੀਂ ਇਨ੍ਹਾਂ ਗੱਲਬਾਤ ਨੂੰ ਕਿਵੇਂ ਦੁਬਾਰਾ ਸ਼ੁਰੂ ਕਰ ਸਕਦੇ ਹਾਂ।’’

Leave a Comment