ਪ੍ਰਸਿੱਧ ਹੌਲੀਵੁੱਡ ਐਕਟਰ ਮੈਥਿਊ ਪੈਰੀ (Matthew Perry) ਦੀ ਮੌਤ

ਮੈਲਬਰਨ : ਅਮਰੀਕਾ-ਕੈਨੇਡਾ ਦੇ ਪ੍ਰਸਿੱਧ ਐਕਟਰ ਮੈਥਿਊ ਪੈਰੀ (Matthew Perry) ਦੀ ਸ਼ਨੀਵਾਰ ਨੂੰ ਉਸਦੇ ਘਰ ਵਿੱਚ ਹੀ ਮੌਤ ਹੋ ਗਈ। ਉਸਦੀ ਲਾਸ਼ ਉਸਦੇ ਲਾਸ ਏਂਜਲਸ ਵਾਲੇ ਘਰ ਵਿੱਚ ਹੀ ਸਪਾਅ ਪੂਲ ਚੋਂ ਮਿਲੀ ਸੀ ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਉਸਦੇ ਪੂਲ ਨੇੜਿਉਂ ਕੋਈ ਨਸ਼ੀਲੀ ਜਾਂ ਹੋਰ ਕੋਈ ਵਸਤੂ ਨਹੀਂ ਮਿਲੀ, ਜਿਸ ਕਰਕੇ ਸੰਭਾਵਨਾ ਹੈ ਕਿ ਦਿਲ ਦਾ ਦੌਰਾ ਪੈਣ ਕਰਕੇ ਪੂਲ ਵਿੱਚ ਡੁੱਬਣ ਨਾਲ ਹੀ ਮੌਤ ਹੋਈ ਹੋਵੇਗੀ। ਹਾਲਾਂਕਿ ਮੌਤ ਦਾ ਕਾਰਨ ਜਾਨਣ ਲਈ ਜਾਂਚ ਸ਼ੁਰੂ ਹੋ ਗਈ ਹੈ।

54 ਸਾਲ ਮੈਥਿਊ ਦੀ ਮੌਤ (Matthew Perry) ਪਤਾ ਲੱਗਦਿਆਂ ਹੀ ਉਸਦੇ ਦੋਸਤਾਂ-ਮਿੱਤਰਾਂ ਨੇ ਉਸਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜ਼ਲੀ ਦੇਣ ਲਈ ਵੱਡੇ ਪੱਧਰ ਪੋਸਟਾਂ ਪਾਈਆਂ। ਜਿਨ੍ਹਾਂ ਵਿੱਚ ਜਸਟਿਨ ਟਰੂਡੋ, ਗਾਇਕਾ ਅਡੀਲੀ, ਐਕਟਰ ਵਾਇਉਲਾ ਡੈਵਿਜ਼ ਵੀ ਸ਼ਾਮਲ ਹਨ।

ਮੈਥਿਊ 90ਵੇਂ ਦਹਾਕੇ `ਚ ਦੁਨੀਆ ਭਰ ਵਿੱਚ ਉਦੋਂ ਚਰਚਿਤ ਹੋਇਆ ਸੀ ਜਦੋਂ ਉਸਨੇ ਐਨਬੀਸੀ ਟੀਵੀ `ਤੇ ‘ਫਰੈਂਡਜ’ ਸ਼ੋਅ `ਚ ਇੱਕ ਕਾਲਪਨਿਕ ਪਾਤਰ ‘ਚੈਡਲਰ ਬਿੰਗ’ Chandler Bing ਦਾ ਰੋਲ ਕੀਤਾ ਸੀ। ਇਸੇ ਕਰਕੇ ਉਹ ਆਪਣੇ ਦੋਸਤਾਂ ਵਿੱਚ ਚੈਡਲਰ ਬਿੰਗ ਕਰਕੇ ਹੀ ਜਾਣਿਆ ਜਾਂਦਾ ਸੀ।
ਸਾਲ 1969 `ਚ ਜਨਮੇ ਪੈਰੀ ਦਾ ਪਿਤਾ ਅਮਰੀਕਨ ਅਤੇ ਮਾਤਾ ਕੈਨੇਡੀਅਨ ਸੀ, ਜਿਸ ਕਰਕੇ ਉਸਦਾ ਪਾਲਣ-ਪੋਸ਼ਣ ਉਟਾਵਾ ਵਿਚ ਹੀ ਹੋਇਆ, ਕਿਉਂਕਿ ਉਸਦੀ ਮਾਤਾ ਕੈਨੇਡੀਅਨ ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰੈੱਸ ਸੈਕਸ਼ਨ ਵਿੱਚ ਕੰਮ ਕਰਦੀ ਸੀ।

Leave a Comment