ਆਸਟ੍ਰੇਲੀਆ `ਚ ਬੈਨ ਹੋਵੇਗਾ ਰਸੋਈ ਘਰਾਂ ਵਾਲਾ ਪੱਥਰ ! (Engineered Stone)

ਮੈਲਬਰਨ : ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਰਸੋਈ ਘਰਾਂ `ਚ ਅਕਸਰ ਵਰਤਿਆ ਜਾਣ ਵਾਲੇ ਇੰਜੀਨੀਅਰਡ ਸਟੋਨ (Engineered Stone) (ਪੱਥਰ) `ਤੇ ਪਾਬੰਦੀ ਲਾਉਣ ਬਾਰੇ ਵਿਚਾਰਾਂ ਸ਼ੁਰੂ ਹੋ ਗਈਆਂ ਹਨ। ਇੱਕ ਮੀਟਿੰਗ 27 ਅਕਤੂਬਰ ਨੂੰ ਹੋਈ ਸੀ ਅਤੇ ਇੱਕ ਹੋਰ ਇਸ ਸਾਲ ਦੇ ਅੰਤ ਤੱਕ ਹੋਣ ਦੀ ਸੰਭਾਵਨਾ ਹੈ।

ਇਸ ਸਬੰਧ `ਚ ਬੀਤੇ ਦਿਨੀਂ ਸਿਡਨੀ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਕਿ ਇਹ ਪੱਥਰ ਵਰਕਰਾਂ ਲਈ ਬਹੁਤ ਖ਼ਤਰਨਾਕ ਹੈ, ਜੋ ਇਸਦੀ ਕਟਿੰਗ ਤੇ ਫਿਿਟੰਗ ਕਰਦੇ ਹਨ। ਇਹ ਪੱਥਰ,ਕੁਦਰਤੀ ਪੱਥਰ ਨਾਲੋਂ ਬਿਲਕੁਲ ਵੱਖਰਾ ਹੈ।

ਵਰਕਸੇਫ ਆਸਟ੍ਰੇਲੀਆ ਦੀ ਰਿਪੋਰਟ ਪਿੱਛੋਂ ਫ਼ੈਡਰਲ ਸਰਕਾਰ, ਸਟੇਟ ਅਤੇ ਟੈਰੇਟਰੀ ਦੇ ਮਨਿਸਟਰਾਂ ਨੇ ਇਸ ਬਾਰੇ ਵਿਚਾਰਾਂ ਕੀਤੀਆਂ ਸਨ। ਇਹ ਡਰ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਜਦੋਂ ਟਰੇਡਸਮੈਨ ਰਸੋਈ ਘਰਾਂ `ਚ ਬੈਂਚ ਟੌਪ ਲਾਉਣ ਲਈ ਇਸਦੀ ਕਟਾਈ ਕਰਦੇ ਹਨ ਜਾਂ ਤਰਾਸ਼ੀ ਕਰਦੇ ਹਨ ਤਾਂ ਉਸ ਵੇਲੇ ਸਿਲੀਕੌਸਿਸ ਧੂੜ ਉੱਠਦੀ ਹੈ ਅਤੇ ਸਾਹ ਲੈਣ ਨਾਲ ਅੰਦਰ ਚਲੀ ਜਾਂਦੀ ਹੈ, ਜੋ ਫ਼ੇਫੜਿਆਂ ਵਾਸਤੇ ਬਹੁਤ ਖਤਰਨਾਕ ਹੈ।

17 ਸਾਲ ਤੋਂ ਇਸ ਸੈਕਟਰ `ਚ ਕੰਮ ਕਰਨ ਵਾਲੇ ਇੱਕ ਵਰਕਰ ਅਨੁਸਾਰ ਇਸ ਫੈਕਟਰੀਆਂ `ਚ ਤਿਆਰ ਕੀਤੇ ਜਾਣ ਵਾਲੇ ਪੱਥਰ `ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ ਤਾਂ ਜੋ ਹੋਰ ਵਰਕਰਾਂ ਨੂੰ ਸਾਹ ਦੀ ਬਿਮਾਰੀ ਨਾ ਲੱਗੇ।

Leave a Comment