ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਕੂੜੇ ਨੂੰ ਸਮੇਟਣ ਲਈ ਲੰਬੇ ਸਮੇਂ ਤੋਂ ਉਡੀਕੀ ਜਾ ਨਵੀਂ ਸਕੀਮ (Cash for Containers) ਅਗਲੇ ਹਫ਼ਤੇ 1 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ। ਜਿਸ ਕਰਕੇ ਇੱਕ ਕੇਨ ਇੱਕ ਸੈਂਟ ਦਾ ਵਿਕਣਾ ਸ਼ੁਰੂ ਹੋ ਜਾਵੇਗਾ। ਜਿਸ ਵਾਸਤੇ ਪੂਰੀ ਸਟੇਟ ਵਿੱਚ 200 ਥਾਵਾਂ `ਤੇ ਕੇਨ ਇਕੱਠੇ ਕਰਨ ਵਾਸਤੇ ਪੱਕੇ ਤੌਰ `ਤੇ ਬਿਨ ਫਿਕਸ ਕਰ ਦਿੱਤੇ ਗਏ ਹਨ।
ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਦੱਸਿਆ ਕਿ 150 ਮਿਲੀਲਿਟਰ ਉੱਪਰ ਡਰਿੰਕਸ ਵਾਲੇ ਖਾਲੀ ਕੇਨ, ਦੁੱਧ, ਜੂਸ ਵਾਈਨ,ਪਾਣੀ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਬਦਲੇ ਮਿਲਣ ਵਾਲੀ ਰਾਸ਼ੀ ਵਾਊਚਰ ਜਾਂ ਨਗਦ ਜਾਂ ਬੈਂਕ ਟਰਾਂਸਫਰ ਦੇ ਰੂਪ ਵਿੱਚ ਦਿੱਤੀ ਜਾਵੇ। ਇਹ ਇਸ ਗੱਲ `ਤੇ ਨਿਰਭਰ ਕਰੇਗਾ ਕਿ ਕੁਲੈਕਸ਼ਨ ਬਿਨ ਕਿਹੜੇ ਏਰੀਏ ਵਿੱਚ ਲੱਗਾ ਹੈ। ਲੋਕ ਅਜਿਹੇ ਢੰਗ ਨਾਲ ਕੀਤੀ ਰਾਸ਼ੀ ਦਾਨ ਵੀ ਕਰ ਸਕਣਗੇ।