ਮੈਲਬਰਨ: ਸਿਡਨੀ ਵਿੱਚ ਸਕ੍ਰੈਪ ਮੈਟਲ ਟਰੱਕ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਇਹ ਜਾਂਚ ਕਰਨ ਕਿ ਉਨ੍ਹਾਂ ਦਾ ਲੋਡ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ ਅਤੇ ਸੁਰੱਖਿਅਤ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ ਜਿਨ੍ਹਾਂ ਨੇ ਸ਼ਹਿਰ ਭਰ ਵਿੱਚ ਸੜਕ ਸੁਰੰਗਾਂ ਨੂੰ ਬੰਦ ਕਰ ਦਿੱਤਾ ਸੀ।
ਇਸ ਹਫਤੇ ਦੇ ਸ਼ੁਰੂ ਵਿੱਚ ਸਿਡਨੀ ਹਾਰਬਰ ਟਨਲ ਅਤੇ ਸ਼ਹਿਰ ਦੇ ਈਸਟਰਨ ਡਿਸਟਰੀਬਿਊਟਰ ਦੇ ਬਹੁਤ ਜ਼ਿਆਦਾ ਉਚਾਈ ਵਾਲੇ ਟਰੱਕਾਂ ਕਾਰਨ ਬੰਦ ਹੋ ਜਾਣ ਤੋਂ ਬਾਅਦ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਨੇ ਕ੍ਰਿਸਮਸ ਨਾਲ ਸਬੰਧਤ ਮਾਲ ਦੀ ਢੋਆ-ਢੁਆਈ ਦੇ ਵਧ ਜਾਣ ਮਗਰੋਂ ਸੁਰੰਗਾਂ ’ਚ ਅਜਿਹੀਆਂ ਹੋਰ ਘਟਨਾਵਾਂ ਦੇ ਜੋਖਮ ਨੂੰ ਘਟਾਉਣਾ ਲਈ ਅਜਿਹੇ ਕਦਮ ਚੁੱਕੇ ਹਨ। Heavy vehicles ਦੇ ਮਾਲਕਾਂ ਅਤੇ ਆਪਰੇਟਰਾਂ ਨੂੰ ਇੱਕ ਸਪੱਸ਼ਟ ਸੰਦੇਸ਼ ਭੇਜਣ ਲਈ Tunnel height ਨਿਯਮ ਦੀ ਉਲੰਘਣਾ ਕਰਨ ਵਾਲਿਆਂ ਲਈ ਛੇ ਮਹੀਨਿਆਂ ਲਈ ਰੀਗੋ ਸਸਪੈਂਸ਼ਨ (ਗੱਡੀਆਂ ਦਾ ਰਜਿਸਟਰੇਸ਼ਨ ਰੱਦ) ਸ਼ੁਰੂ ਕੀਤੇ ਗਏ ਹਨ, ਜਦੋਂ ਕਿ ਟਰੱਕ ਡਰਾਈਵਰਾਂ ਨੂੰ 4,097 ਡਾਲਰ ਦਾ ਜੁਰਮਾਨਾ ਅਤੇ 12 ਡੀਮੈਰਿਟ ਪੁਆਇੰਟਾਂ ਦਾ ਸਾਹਮਣਾ ਕਰਨਾ ਪਵੇਗਾ।
ਪਿਛਲੇ ਸਾਲ 161 ਦੇ ਮੁਕਾਬਲੇ 2023 ਵਿੱਚ ਹੁਣ ਤੱਕ 102 ਵੱਧ ਉਚਾਈ ਟਰੱਕ ਦੀਆਂ ਘਟਨਾਵਾਂ ਹੋਈਆਂ ਹਨ। ਨਿਊ ਸਾਊਥ ਸਰਕਾਰ ਨੇ ਐਲਾਨ ਕੀਤਾ ਕਿ ਉਹ ਭਾਰੀ ਮਸ਼ੀਨਰੀ ਲੈ ਕੇ ਜਾ ਰਹੇ ਸਕਰੈਪ ਮੈਟਲ ਢੋਆ-ਢੁਆਈ ਕਰਨ ਵਾਲੀਆਂ ਕੰਪਨੀਆਂ ਅਤੇ ਓਪਰੇਟਰਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸਾਰੇ ਰੋਕਥਾਮ ਉਪਾਅ ਕਰਨ ਬਾਰੇ ਯਾਦ ਕਰਾ ਰਹੇ ਹਨ ਅਤੇ ਆਪਣੇ ਲੋਡ ਨੂੰ ਟਾਰਪ ਨਾਲ ਢੱਕਣ ਲਈ ਕਹਿ ਰਹੇ ਹਨ। ਡਰਾਈਵਰਾਂ ਨੂੰ ਯਾਦ ਦਿਵਾਇਆ ਜਾ ਰਿਹਾ ਹੈ ਕਿ ਲੋਡਾਂ ਨੂੰ ਸੜਕ ਦੇ ਨਿਯਮਾਂ ਨੂੰ ਪੂਰਾ ਕਰਨ ਵਾਲੇ ਤਰੀਕੇ ਨਾਲ ਰੱਖਿਆ, ਸੁਰੱਖਿਅਤ ਜਾਂ ਰੋਕਿਆ ਜਾਣਾ ਚਾਹੀਦਾ ਹੈ। ਜੂਨ ਤੋਂ ਲੈ ਕੇ ਹੁਣ ਤਕ 33 ਵਿੱਚੋਂ 14 ਸੁਰੰਗਾਂ ਬੰਦ ਹੋਣ ਦਾ ਕਾਰਨ ਢਿੱਲੀ ਅਤੇ ਫੈਲੀ ਹੋਈ ਸਕ੍ਰੈਪ ਮੈਟਲ ਜਾਂ ਉੱਚਾਈ ਸੈਂਸਰ ਨੂੰ ਟ੍ਰਿਪ ਕਰਨ ਵਾਲੀ ਉਸਾਰੀ ਮਸ਼ੀਨਰੀ ਲਿਜਾਣ ਵਾਲੇ ਟਰੱਕ ਹਨ।