ਜਿਨਸੀ ਸੋਸ਼ਣ ਦੇ ਦੋਸ਼ਾਂ ਹੇਠ ਸਾਬਕਾ ਸੰਸਦ ਮੈਂਬਰ ਜੇਮਸ ਹੇਵਰਡ ਨੂੰ ਜੇਲ੍ਹ ਦੀ ਸਜ਼ਾ

ਮੈਲਬਰਨ: ਪਛਮੀ ਆਸਟ੍ਰੇਲੀਆ ਦੇ ਇੱਕ ਸਾਬਕਾ ਸੰਸਦ ਮੈਂਬਰ ਨੂੰ ਇੱਕ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਲਈ ਲਗਭਗ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। 54 ਸਾਲਾਂ ਦੇ ਜੇਮਸ ਹੇਵਰਡ ਨੂੰ ਜ਼ਿਲ੍ਹਾ ਅਦਾਲਤ ਦੀ ਜਿਊਰੀ ਵੱਲੋਂ ਛੇ ਕੁ ਸਾਲ ਦੀ ਬੱਚੀ ਨੂੰ ਦੋ ਮੌਕਿਆਂ ’ਤੇ ਅਸ਼ਲੀਲ ਤਰੀਕੇ ਨਾਲ ਛੂਹਣ ਲਈ ਦੋਸ਼ੀ ਪਾਇਆ ਗਿਆ ਸੀ, ਜਿਸ ਦੀ ਉਮਰ ਉਸ ਸਮੇਂ ਛੇ ਜਾਂ ਸੱਤ ਸਾਲ ਦੀ ਸੀ।

ਜੁਰਮ ਤੋਂ ਅਗਲੇ ਸਾਲ, 2021 ’ਚ ਹੇਵਰਡ ਨੂੰ ਨੈਸ਼ਨਲ ਪਾਰਟੀ ਦੇ ਮੈਂਬਰ ਵਜੋਂ Legislative Council ਲਈ ਚੁਣਿਆ ਗਿਆ। ਸੋਸ਼ਣ ਉਸੇ ਸਾਲ ਬਾਅਦ ਵਿੱਚ ਸਾਹਮਣੇ ਆਈ, ਅਤੇ ਹੇਵਰਡ ’ਤੇ ਦੋਸ਼ ਲਗਾਇਆ ਗਿਆ। ਉਸ ਨੇ ਸੰਸਦ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਹ ਕਿਹਾ ਸੀ ਕਿ ਅਸਤੀਫ਼ੇ ਨਾਲ ਇਹ ਸੰਦੇਸ਼ ਜਾਵੇਗਾ ਕਿ ਜਨਤਕ ਅਹੁਦੇ ਦੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਜਾਂਚੇ ਦੋਸ਼ਾਂ ਦੇ ਕਾਰਨ ਹਟਾਇਆ ਜਾ ਸਕਦਾ ਹੈ।

ਹਾਲਾਂਕਿ, ਉਸ ਨੂੰ ਤੁਰੰਤ ਨੈਸ਼ਨਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਹ ਬਾਅਦ ਵਿੱਚ ਸੰਗਠਨ ਤੋਂ ਅਸਤੀਫਾ ਦੇ ਕੇ ਇੱਕ ਆਜ਼ਾਦ ਮੈਂਬਰ ਵਜੋਂ ਸੰਸਦ ਵਿੱਚ ਬੈਠਿਆ। ਜਦੋਂ ਅਗਸਤ ਵਿੱਚ ਉਸ ਨੂੰ 10 ਦਿਨਾਂ ਦੇ ਮੁਕੱਦਮੇ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਤ਼ਾਂ ਉਸ ਨੂੰ ਆਪਣੇ ਆਪ ਹੀ ਸੰਸਦ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਅਪਰਾਧਾਂ ਦੀ ਵੱਧ ਤੋਂ ਵੱਧ ਸਜ਼ਾ ਪੰਜ ਸਾਲ ਤੋਂ ਵੱਧ ਸੀ। ਇਹ ਮੰਨਿਆ ਜਾਂਦਾ ਹੈ ਕਿ ਪਛਮੀ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੈ ਜਦੋਂ ਇੱਕ ਮੌਜੂਦਾ ਸੰਸਦ ਮੈਂਬਰ ਨੇ ਅਪਰਾਧੀ ਸਾਬਤ ਹੋਣ ਕਾਰਨ ਆਪਣਾ ਅਹੁਦਾ ਗੁਆ ਦਿੱਤਾ ਹੈ।

Leave a Comment