ਆਸਟ੍ਰੇਲੀਆ ਬਣਨ ਜਾ ਰਿਹੈ Cashless Society, ਕੀ ਬੰਦ ਹੋ ਜਾਣਗੇ ਨੋਟ?

ਮੈਲਬਰਨ: ਲੋਕਾਂ ’ਚ ਵਧ ਰਹੇ ਡਿਜੀਟਲ ਭੁਗਤਾਨ ਦੇ ਰੁਝਾਨ ਨੂੰ ਵੇਖਦਿਆਂ ਆਸਟ੍ਰੇਲੀਆ ਬਹੁਤ ਛੇਤੀ Cashless Society ਬਣਨ ਜਾ ਰਿਹਾ ਹੈ। RMIT ਦੇ ਵਿੱਤ ਵਿੱਚ ਐਸੋਸੀਏਟ ਪ੍ਰੋਫੈਸਰ, ਡਾ. ਏਂਜਲ ਜ਼ੌਂਗ ਨੇ ਕਿਹਾ ਕਿ Digital Wallets ਅਤੇ by-now-pay-later (BNPL) ਨੂੰ ਅਪਨਾਉਣਾ ਹੁਣ ਸਿਰਫ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ ਬਲਕਿ ਦੂਰ-ਦੁਰਾਡੇ ਆਸਟਰੇਲੀਆ ਵਿੱਚ ਵੀ ਸਪੱਸ਼ਟ ਹੈ।

ਜ਼ੌਂਗ ਦਾ ਅੰਦਾਜ਼ਾ ਕਿ ਆਸਟ੍ਰੇਲੀਆ 2030 ਤੱਕ Cashless Society ਵਿੱਚ ਬਦਲ ਜਾਵੇਗਾ, ਹਾਲਾਂਕਿ ਕਾਮਨਵੈਲਥ ਬੈਂਕ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ 2026 ਵਿੱਚ ਜਲਦੀ ਹੀ ਵਾਪਰੇਗਾ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਨਕਦੀ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ? ਜ਼ੌਂਗ ਨੇ ਕਿਹਾ, ‘‘ਇਸ ਦਾ ਮਤਲਬ ਇਹ ਨਹੀਂ ਹੈ ਕਿ ਬੈਂਕ ਨੋਟ ਬੰਦ ਹੋ ਜਾਣਗੇ। ਕਿਸੇ ਨੂੰ ਵੀ ਇਸ ਗੱਲ ਤੋਂ ਘਬਰਾਉਣਾ ਨਹੀਂ ਚਾਹੀਦਾ ਕਿ ਤੁਹਾਡੇ ਬੈਂਕ ਨੋਟਾਂ ਦੀ ਹੁਣ ਕੋਈ ਕੀਮਤ ਨਹੀਂ ਰਹੇਗੀ। ਸਰਕੁਲੇਸ਼ਨ ਵਿੱਚ ਬੈਂਕ ਨੋਟਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਅਸਲ ਵਿੱਚ 20 ਫ਼ੀ ਸਦੀ ਦੇ ਕਰੀਬ ਨੋਟ ਵਰਤੋਂ ’ਚ ਰਹਿ ਜਾਣਗੇ।’’

ਉਨ੍ਹਾ ਕਿਹਾ ਕਿ ਨਕਦੀ ਰਹਿਤ ਸਮਾਜ ਦਾ ਅਰਥ ਸਾਡੇ ਲੈਣ-ਦੇਣ ਦੇ ਤਰੀਕੇ ਬਾਰੇ ਹੈ ਜਿਸ ’ਚ ਜ਼ਿਆਦਾਤਰ ਲੋਕ ਡਿਜੀਟਲ ਵਾਲਿਟ ਨਾਲ ਭੁਗਤਾਨ ਕਰਨਗੇ। ਇਸ ਤਬਦੀਲੀ ਲਈ ਸਾਡੀਆਂ ਭੁਗਤਾਨ ਪ੍ਰਣਾਲੀਆਂ ਨੂੰ ‘ਉਦੇਸ਼ ਲਈ ਫਿੱਟ’ ਹੋਣ ਦੀ ਜ਼ਰੂਰਤ ਹੈ ਤਾਂ ਜੋ ਉਹ ਖਪਤਕਾਰਾਂ ਅਤੇ ਛੋਟੇ ਕਾਰੋਬਾਰਾਂ ਲਈ ਸਮਰੱਥ ਬਣ ਸਕਣ।

Leave a Comment