ਮੈਲਬਰਨ : ਨਿਊਜ਼ੀਲੈਂਡ ਦੇ ਵਿਅਕਤੀ ਮਾਈਕ ਹੀਅਰਡ ਨੇ ਮੈਂਟਲ ਹੈੱਲਥ ਲਈ ਦਾਨ ਇਕੱਠਾ ਕਰਨ ਵਾਸਤੇ ਆਕਲੈਂਡ ਦੇ ਹਾਰਬਰ ਬਰਿਜ ਤੋਂ ਵਿਸ਼ੇਸ਼ ਖੇਡ “ਬੰਜੀ ਜੰਪਿੰਗ” ਦੌਰਾਨ ਇੱਕ ਦਿਨ `ਚ ਬੁੱਧਵਾਰ ਨੂੰ 941 ਵਾਰ ਛਾਲ ਮਾਰ ਕੇ ਆਪਣਾ ਹੀ ਪੁਰਾਣਾ ਰਿਕਾਰਡ ਤੋੜਦਿਆਂ ਨਵਾਂ ਵਰਲਡ ਰਿਕਾਰਡ ਬਣਾ ਦਿੱਤਾ ਹੈ। ਫਰਾਂਸ ਦੇ ਇੱਕ ਵਿਅਕਤੀ ਨੇ ਸਾਲ 2017 `ਚ 430 ਛਾਲਾਂ ਨਾਲ ਰਿਕਾਰਡ ਬਣਾਇਆ ਸੀ, ਜੋ ਮਾਈਕ ਨੇ ਸਾਲ 2022 `ਚ 500 ਛਾਲਾਂ ਮਾਰ ਕੇ ਤੋੜ ਦਿੱਤਾ ਸੀ।
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਇਸ ਬਾਰੇ ਅਜੇ ਰਸਮੀ ਐਲਾਨ ਕੀਤਾ ਜਾਣਾ ਹੈ। ਖ਼ਬਰ ਲਿਖੇ ਜਾਣ ਤੱਕ ਉਹ ਨਿਊਜ਼ੀਲੈਂਡ ਦੀ ਮੈਂਟਲ ਹੈੱਲਥ ਫਾਊਂਡੇਸ਼ਨ ਵਾਸਤੇ 8600 ਨਿਊਜ਼ੀਲੈਂਡ ਡਾਲਰ ਇਕੱਠਾ ਕਰ ਚੁੱਕਾ ਸੀ।
ਜਿ਼ਕਰਯੋਗ ਹੈ ਕਿ ਬੰਜੀ ਜੰਪਿੰਗ ਐਕਟੀਵਿਟੀ ਦੌਰਾਨ ਛਾਲ ਮਾਰਨ ਵਾਲੇ ਵਿਅਕਤੀ ਨੂੰ ਕਿਸੇ ਉੱਚੀ ਤੋਂ ਹੇਠਾਂ ਛਾਲ ਮਾਰਨੀ ਪੈਂਦੀ ਹੈ ਪਰ ਉਸਨੂੰ ਪਹਿਲਾਂ ਉੱਚੀ ਥਾਂ `ਤੇ ਕਿਸੇ ਹੁੱਕ ਨਾਲ ਮੋਟੇ ਲਚਕਦਾਰ ਰੱਸੇ ਨਾਲ ਬੰਨ੍ਹਿਆ ਰੱਖਿਆ ਹੁੰਦਾ ਹੈ।