ਆਸਟਰੇਲੀਆ `ਚ ਫ਼ੈਡਰਲ ਸਰਕਾਰ ਦੀ ਨਵੀਂ ਯੋਜਨਾ ! – ਸਕਿਲਡ ਵਰਕਰ ਫਾਸਟ-ਟਰੈਕ ਵੀਜ਼ਾ (Skilled Worker Fast Track Visa Australia) ਲੈ ਕੇ ਚੜ੍ਹਨਗੇ ਜਹਾਜ਼

ਮੈਲਬਰਨ : ਪੰਜਾਬੀ ਕਲਾਊਡ ਟੀਮ-
ਆਸਟਰੇਲੀਆ ਦੀ ਫ਼ੈਡਰਲ ਸਰਕਾਰ ਦੁਨੀਆ ਭਰ ਦੇ ਸਕਿਲਡ ਵਰਕਰਾਂ ਨੂੰ ਵੱਡੀ ਖੁਸ਼ਖਬ਼ਰੀ ਦੇਣ ਲਈ ਯੋਜਨਾ ਬਣਾ ਰਹੀ ਹੈ।-Skilled Worker Fast Track Visa Australia.  ਜਿਸਦੇ ਤਹਿਤ ਜੇ ਕੋਈ ਇੰਪਲੋਏਅਰ ਕਿਸੇ ਹਾਈਲੀ ਸਕਿਲਡ ਵਰਕਰ ਨੂੰ ਇੱਕ ਲੱਖ 20 ਹਜ਼ਾਰ ਡਾਲਰ ਦਾ ਪੈਕੇਜ ਦੀ ਔਫਰ ਕਰੇਗਾ ਤਾਂ ਉਸਨੂੰ ਫਾਸਟ-ਟਰੈਕ ਵੀਜ਼ਾ ਕੁੱਝ ਹੀ ਦਿਨਾਂ ਵਿੱਚ ਜਾਰੀ ਕਰ ਦਿੱਤਾ ਜਾਇਆ ਕਰੇਗਾ, ਜਦੋਂ ਕਿ ਹੁਣ ਤੱਕ ਕਈ-ਕਈ ਮਹੀਨੇ ਉਡੀਕ ਕਰਦਿਆਂ ਲੱਗ ਜਾਂਦੇ ਹਨ।

‘ਦ ਆਸਟਰੇਲੀਅਨ ਫਾਈਨੈਂਸ਼ੀਅਲ ਰੀਵਿਊ’ (The Australian Financial Review) ਕੋਲ ਲੀਕ ਹੋ ਕੇ ਪੁੱਜੀ ਜਾਣਕਾਰੀ ਅਨੁਸਾਰ ਫ਼ੈਡਰਲ ਸਰਕਾਰ ‘ਮਾਈਗਰੇਸ਼ਨ ਨੀਤੀ’ `ਤੇ ਮੁੜ ਵਿਚਾਰ ਕਰਨ ਜਾ ਰਹੀ ਹੈ। ਜਿਸ ਮੁਤਾਬਕ ਜੇ ਕੋਈ ਕਾਰੋਬਾਰੀ ਕਿਸੇ ਬਹੁਤ ਹੀ ਉੱਚ ਸਕਿਲ ਵਾਲੇ ਵਰਕਰ ਨੂੰ 1 ਲੱਖ 20 ਦੀ ਜੌਬ ਔਫ਼ਰ ਕਰਦਾ ਹੈ, ਤਾਂ ਉਸ ਵਰਕਰ ਨੂੰ ਫਾਸਟ-ਟਰੈਕ ਸਿਸਟਮ ਤਹਿਤ ਕੱੁਝ ਹੀ ਦਿਨਾਂ ਵਿੱਚ ਆਸਟਰੇਲੀਆ ਦਾ ਵੀਜ਼ਾ ਮਿਲ ਜਾਇਆ ਕਰੇਗਾ। ਭਾਵੇਂ ਕਿ ਨਵੇਂ ਪੈਕੇਜ ਬਾਰੇ ਅਜੇ ਐਲਾਨ ਹੋਣਾ ਬਾਕੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸਕਿਲਡ ਵਰਕਰਾਂ ਲਈ ਇਹ ਪੈਕੇਜ 1 ਲੱਖ 20 ਤੋਂ ਲੈ ਡੇਢ ਲੱਖ ਤੱਕ ਹੋਵੇਗਾ।

ਇਸ ਤੋਂ ਇਲਾਵਾ ਫ਼ਰਮਾਂ ਘੱਟ ਵੇਜ ਵਾਲੇ ਕੇਅਰ ਸੈਕਟਰ ਵਰਕਰ ਵੀ ਮੰਗਵਾ ਸਕਣਗੀਆਂ, ਜਿਨ੍ਹਾਂ ਦੀ ਤਨਖ਼ਾਹ 70 ਹਜ਼ਾਰ ਡਾਲਰ ਤੋਂ ਘੱਟ ਹੋ ਸਕੇਗੀ।
ਸਰਕਾਰ ਦਾ ਮੰਨਣਾ ਹੈ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਦੇਸ਼ ਦੇ ਮਾਈਗਰੇਸ਼ਨ ਸਿਸਟਮ ਨੂੰ ‘ਤੋੜ-ਮਰੋੜ’ ਦਿੱਤਾ ਸੀ, ਜਿਸ ਕਰਕੇ ਉਸਨੂੰ ਠੀਕ ਕਰਨ ਵਾਸਤੇ ਹੀ ਇਹ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।

ਹਾਊਸਿੰਗ ਮਾਰਕੀਟ `ਤੇ ਪ੍ਰੈਸ਼ਰ ਦੇ ਬਾਵਜੂਦ ਕੋਵਿਡ ਮਹਾਂਮਾਰੀ ਤੋਂ ਬਾਅਦ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ-ਨਾਲ ਪਿਛਲੇ ਫਾਈਨੈਂਸ਼ੀਅਲ ਯੀਅਰ ਦੌਰਾਨ 4 ਲੱਖ ਤੋਂ ਵੱਧ ਮਾਈਗਰੈਂਟ ਆਸਟਰੇਲੀਆ ਪਹੁੰਚੇ ਸਨ।

ਇਸ ਸਬੰਧੀ ਹੋਮ ਅਫ਼ੇਅਰਜ ਮਨਿਸਟਰ ਕਲੇਰ ਉ’ਨੇਲ (Home Affairs Minister Clare O’Neil) ਨੇ ਵੀ ਹਾਂ-ਪੱਖੀ ਹੁੰਗਾਰਾ ਭਰਦਿਆਂ ਖੁਲਾਸਾ ਕਰਦਿਆਂ ਆਖਿਆ ਹੈ ਕਿ ਵੀਜ਼ਾ ਸਿਸਟਮ ਦੀ ਨਵੀਂ ਉਵਰਹਾਲ ਨੀਤੀ ਨਾਲ ਕਾਰੋਬਾਰੀਆਂ ਵਾਸਤੇ ਸਕਿਲ ਸੌਰਟੇਜ਼ ਨੂੰ ਪੂਰਾ ਕਰਨ `ਚ ਸੌਖ ਹੋ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਵਾਲੀ ਸਰਕਾਰ ਨੇ ਇਸ ਸਿਸਟਮ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ, ਜੋ ਹੁਣ ਠੀਕ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਵੀਂ ਪਾਲਿਸੀ ਨਾਲ ਦੇਸ਼ ਦੀ ਅਬਾਦੀ `ਚ ਵਾਧਾ ਨਹੀਂ ਹੋਵੇਗਾ ਕਿਉਂਕਿ ਦੇਸ਼ ਦੀ ਅਬਾਦੀ ਅੱਜ ਦੀ ਤਾਰੀਕ `ਚ ਜਿੰਨੀ ਹੋਣੀ ਚਾਹੀਦੀ ਸੀ, ਉਸ ਨਾਲੋਂ ਘੱਟ ਹੈ।

ਦੂਜੇ ਪਾਸੇ, ਸ਼ੈਡੋ ਫਾਈਨਾਂਸ ਮਨਿਸਟਰ ਜੇਨ ਹਿਊਮ (Shadow Finance Minister Jane Hume) ਨੇ ਸਰਕਾਰ `ਤੇ ਵਰਦਿਆਂ ਕਿਹਾ ਕਿ ਰੀਵਿਊ ਕਰਨ ਵਾਸਤੇ ਸਰਕਾਰ ਨੇ ਬਹੁਤ ਦੇਰ ਕਰ ਦਿੱਤੀ ਹੈ, ਜਦੋਂ ਕਿ ਕਾਰੋਬਾਰੀ ਉਸ ਸਮੇਂ ਤੋਂ ਤਬਦੀਲੀ ਕਰਨ ਲਈ ਦਬਾਅ ਪਾ ਰਹੇ ਹਨ,ਜਦੋਂ ਤੋਂ ਲੇਬਰ ਪਾਰਟੀ ਨੇ ਸਰਕਾਰ ਬਣਾਈ ਹੈ।

Leave a Comment