ਵੋਟ ‘ਯੈਸ’ ਦੇ ਹੱਕ `ਚ ਵੱਡਾ ਪ੍ਰਦਰਸ਼ਨ – ਆਸਟਰੇਲੀਆ `ਚ 14 ਅਕਤੂਬਰ ਹੋਵੇਗਾ ਰੈਫਰੈਂਡਮ (Referendum)

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਅਤੇ ਆਸ-ਪਾਸ ਦੇ ਟਾਪੂਆਂ ਨਾਲ ਸਬੰਧਤ ਲੋਕਾਂ ਦੀ ਅਵਾਜ਼ ਨੂੰ ‘ਪਾਰਲੀਮੈਂਟ’ ਦਾ ਹਿੱਸਾ ਬਣਾਉਣ ਲਈ 14 ਅਕਤੂਬਰ ਨੂੰ ਕਰਵਾਏ ਜਾ ਰਹੇ ‘ਰੈਫਰੈਂਡਮ’ (Referendum) ਤੋਂ ਪਹਿਲਾਂ ਵੋਟ ‘ਯੈੱਸ’ ਦੇ ਹਮਾਇਤੀਆਂ ਨੇ ਅੱਜ ਵੈਸਟਰਨ ਆਸਟਰਲੀਆ ਦੇ ਸਿਟੀ ਐਡੀਲੇਡ ਵਿੱਚ ਵੱਡਾ ਪ੍ਰਦਰਸ਼ਨ ਕਰਕੇ ਹੋਰ ਲੋਕਾਂ ਨੂੰ ਜਾਗਰੂਕ ਕੀਤਾ। ਸਾਰੇ ਲੋਕ ਪਹਿਲਾਂ ਵਿਕਟੋਰੀਆ ਸੁਕੇਅਰ `ਤੇ ਇਕੱਠੇ ਹੋਏ ਅਤੇ ਬਾਅਦ `ਚ ‘ਵਾਕ ਫਾਰ ਯੈੱਸ’ ਦੇ ਬੈਨਰ ਹੇਠ ਸੈਂਟਰਲ ਐਡੀਲੇਡ ਵੱਲ ਮਾਰਚ ਕਰਦੇ ਚਲੇ ਗਏ।

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ‘ਵੁਆਇਸ’ ਦੇ ਹੱਕ ਵੋਟ ਪਾਉਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਵੀਕਐਂਡ `ਤੇ ਹੋਰ ਵੀ ਅਜਿਹੇ ਪ੍ਰਦਰਸ਼ਨ ਹੋਣਗੇ, ਜਿਨ੍ਹਾਂ ਚੋਂ ਜਿਆਦਾ ਐਤਵਾਰ ਨੂੰ ਹੋਣਗੇ।
ਅਲਬਨੀਜ ਸਰਕਾਰ ਦੀ ਮਨਿਸਟਰ ਅਮੰਡਾ ਰਿਸ਼ਵਰਥ ਦਾ ਕਹਿਣਾ ਹੈ ਕਿ ਵੱਡਾ ਇਕੱਠ ਇਸ ਗੱਲ ਦਾ ਸੂਚਕ ਹੈ ਕਿ ਲੋਕ ਰੈਂਫਰੈਂਡਮ ਦੌਰਾਨ ‘ਯੈੱਸ’ `ਤੇ ਟਿੱਕ ਲਾਉਣਗੇ।
ਇਸ ਤਰ੍ਹਾਂ ਹੋਰ ਸਮਰਥਕਾਂ ਦਾ ਵੀ ਕਹਿਣਾ ਹੈ ਕਿ ਉਹ ਵੱਡਾ ਇਕੱਠ ਵੇਖ ਕੇ ਬਹੁਤ ਖੁਸ਼ ਹਨ।

Leave a Comment