ਆਸਟ੍ਰੇਲੀਅਨ ਫ਼ੁੱਟਬਾਲਰ Ryan Williams ਨੇ ਭਾਰਤੀ ਸਿਟੀਜਨਸ਼ਿਪ ਹਾਸਲ ਕੀਤੀ

ਮੈਲਬਰਨ : ਆਸਟ੍ਰੇਲੀਆ ਮੂਲ ਦੇ ਫੁੱਟਬਾਲਰ Ryan Williams ਨੇ ਹਾਲ ਹੀ ਵਿੱਚ ਭਾਰਤੀ ਸਿਟੀਜ਼ਨਸ਼ਿਪ ਪ੍ਰਾਪਤ ਕੀਤੀ ਹੈ, ਜਿਸ ਨਾਲ ਉਹ ਰਾਸ਼ਟਰੀ ਪੱਧਰ ’ਤੇ ਭਾਰਤ ਲਈ ਫੁੱਟਬਾਲ ਖੇਡਣ ਦੇ ਯੋਗ ਹੋ ਗਿਆ ਹੈ। Williams ਦਾ ਜਨਮ ਪਰਥ, ਆਸਟ੍ਰੇਲੀਆ ਵਿੱਚ ਹੋਇਆ ਸੀ, ਪਰ ਉਸ ਦੇ ਨਾਨਾ ਮੁੰਬਈ ਨਾਲ ਜੁੜੇ ਹੋਏ ਹਨ। ਮੁੰਬਈ ਵਾਸੀ ਮਰਹੂਮ ਨਾਨਾ Lincoln Eric Grostate ਨੇ ਹੀ Williams ਨੂੰ ਭਾਰਤ ਆਉਣ ਲਈ ਪ੍ਰੇਰਿਤ ਕੀਤਾ।

ਆਸਟ੍ਰੇਲੀਅਨ ਸਿਟੀਜ਼ਨਸ਼ਿਪ ਛੱਡਣਾ ਅਤੇ ਭਾਰਤੀ ਨਾਗਰਿਕਤਾ ਲੈਣਾ Williams ਲਈ ਵੱਡਾ ਫੈਸਲਾ ਸੀ। ਇਸ ਕਦਮ ‘ਤੇ ਫੁੱਟਬਾਲ ਪ੍ਰਸ਼ਾਸਕਾਂ ਅਤੇ ਪ੍ਰਸ਼ੰਸਕਾਂ ਦੀ ਨਜ਼ਰ ਹੈ ਕਿਉਂਕਿ ਇਹ ਭਾਰਤ ਲਈ ਇੱਕ ਪ੍ਰਤਿਭਾਸ਼ਾਲੀ ਖਿਡਾਰੀ ਨੂੰ ਸ਼ਾਮਲ ਕਰਨ ਦਾ ਮੌਕਾ ਹੈ – ਖ਼ਾਸਕਰ ਜਦੋਂ ਭਾਰਤ ਫੁੱਟਬਾਲ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਮਹੀਨੇ AFC Asian Cup 2027 qualifier ’ਚ Williams ਨੂੰ ਬੰਗਲਾਦੇਸ਼ ਵਿਰੁਧ ਭਾਰਤ ਦੀ ਪ੍ਰਤੀਨਿਧਗੀ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ। 32 ਸਾਲ ਦਾ Williams 2013 ’ਚ ਆਸਟ੍ਰੇਲੀਆ ਲਈ ਵਿਸ਼ਵ ਕੱਪ ਵੀ ਖੇਡ ਚੁੱਕਿਆ ਹੈ।

ਇਹ ਘਟਨਾ ਸੰਕੇਤ ਦਿੰਦੀ ਹੈ ਕਿ ਵਿਦੇਸ਼ੀ ਮੂਲ ਦੇ ਅਤੇ ਭਾਰਤੀ ਜੜ੍ਹਾਂ ਦੇ ਖਿਡਾਰੀਆਂ ਨੂੰ ਦੇਸ਼ ਦੀ ਟੀਮ ਵਿੱਚ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਇਸ ਦੇ ਸਕਾਰਾਤਮਕ ਨਤੀਜੇ ਭਵਿੱਖ ਵਿੱਚ ਭਾਰਤ ਦੇ ਫੁੱਟਬਾਲ ਦ੍ਰਿਸ਼ ਵਿੱਚ ਦੇਖਣ ਨੂੰ ਮਿਲਣਗੇ।