ਮੈਲਬਰਨ : ਆਸਟ੍ਰੇਲੀਆ ਦੇ Reserve Bank (RBA) ਵੱਲੋਂ ਕੀਤੀਆਂ ਕਈ rate cuts ਤੋਂ ਬਾਅਦ ਹੁਣ ਆਰਥਿਕ ਹਾਲਾਤ ਵਿੱਚ ਨਰਮੀ ਦੇ ਪਹਿਲੇ ਸੰਕੇਤ ਸਾਹਮਣੇ ਆ ਰਹੇ ਹਨ। ਤਾਜ਼ਾ ਅੰਕੜਿਆਂ ਅਨੁਸਾਰ, ਬੈਂਕਾਂ ਵੱਲੋਂ credit availability ਵਿੱਚ ਸੁਧਾਰ ਹੋ ਰਿਹਾ ਹੈ ਅਤੇ borrowing cost ਘਟ ਰਹੀ ਹੈ, ਜਿਸ ਨਾਲ ਘਰੇਲੂ ਪਰਿਵਾਰਾਂ ਅਤੇ ਬਿਜ਼ਨਸ ਦੋਵਾਂ ਲਈ ਰਾਹਤ ਦੀ ਉਮੀਦ ਬਣੀ ਹੈ।
ਵਿੱਤੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਇਹ ਰੁਝਾਨ ਜਾਰੀ ਰਿਹਾ, ਤਾਂ ਘਰ ਖਰੀਦਣ ਵਾਲਿਆਂ ਲਈ mortgage pressure ਘੱਟ ਹੋ ਸਕਦਾ ਹੈ ਅਤੇ ਕਈ ਲੋਕਾਂ ਨੂੰ ਦੁਬਾਰਾ ਘਰ ਖਰੀਦਣ ਜਾਂ refinance ਕਰਨ ਦਾ ਮੌਕਾ ਮਿਲੇਗਾ। ਦੂਜੇ ਪਾਸੇ, ਛੋਟੇ ਤੇ ਮੱਧਮ ਦਰਜੇ ਦੇ ਕਾਰੋਬਾਰਾਂ ਲਈ ਇਹ ਮੌਕਾ ਹੋ ਸਕਦਾ ਹੈ ਆਪਣੇ expansion plans ਤੇ capital investment ਵਧਾਉਣ ਦਾ।
ਹਾਲਾਂਕਿ RBA ਨੇ ਚੇਤਾਵਨੀ ਦਿੱਤੀ ਹੈ ਕਿ ਬਜ਼ਾਰ ਦੀ ਇਹ ਨਰਮੀ ਸੰਭਾਲ ਨਾਲ ਹੋਵੇ — ਜੇ ਲੋਨ ਤੇ demand ਬੇਤਹਾਸ਼ਾ ਵਧੀ ਤਾਂ inflation ਮੁੜ ਦਬਾਅ ਪਾ ਸਕਦੀ ਹੈ।





