ਮੈਲਬਰਨ : ਕਈ ਬੈਂਕਾਂ ਵੱਲੋਂ ਵਿਆਜ ਰੇਟ ਬਾਰੇ ਰਿਜ਼ਰਵ ਬੈਂਕ ਦੀ ਅਗਲੇ ਹਫ਼ਤੇ ਹੋਣ ਜਾ ਰਹੀ ਮੀਟਿੰਗ ਤੋਂ ਪਹਿਲਾਂ ਵਿਆਜ ਰੇਟ ਵਿੱਚ ਕਟੌਤੀ ਦੇ ਮੱਦੇਨਜ਼ਰ ਮੌਰਗੇਜ ਧਾਰਕਾਂ ਨੂੰ ਸਸਤੇ ਹੋਮ ਲੋਨ ਦਾ ਲਾਭ ਹੋ ਸਕਦਾ ਹੈ। ਵਿੱਤੀ ਸੰਸਥਾਵਾਂ ਵਿਚਾਲੇ ਵਧੇ ਮੁਕਾਬਲੇ ਕਾਰਨ ਫ਼ਿਕਸਡ ਅਤੇ ਵੇਰੀਏਬਲ ਰੇਟ ਵਿਚ ਗਿਰਾਵਟ ਆਈ ਹੈ।
Canstar ਕੈਨਸਟਾਰ ਦੀ Sally Tindall ਮੌਜੂਦਾ ਮੌਰਗੇਜ ਧਾਰਕਾਂ ਨੂੰ ਸਲਾਹ ਦਿੰਦੀ ਹੈ ਕਿ ਉਹ ਆਪਣੇ ਕਰਜ਼ਦਾਤਾਵਾਂ ਨਾਲ ਗੱਲਬਾਤ ਕਰਨ ਜਾਂ ਵਿਆਜ ਰੇਟ ਵਿੱਚ ਕਟੌਤੀ ਦਾ ਫਾਇਦਾ ਲੈਣ ਲਈ ਰੀਫ਼ਾਈਨਾਂਸ ਕਰਨ ’ਤੇ ਵਿਚਾਰ ਕਰਨ। ਰਿਜ਼ਰਵ ਬੈਂਕ ਅਗਲੇ ਮੰਗਲਵਾਰ ਨੂੰ ਅਧਿਕਾਰਤ ਕੈਸ਼ ਰੇਟ ਨੂੰ 25 ਆਧਾਰ ਅੰਕ ਘਟਾ ਕੇ 3.85 ਫੀਸਦੀ ਕਰ ਸਕਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਬੈਂਕ ਰੇਟ ਵਿੱਚ ਕਿਸੇ ਵੀ ਕਟੌਤੀ ਦਾ ਪੂਰਾ ਲਾਭ ਗਾਹਕਾਂ ਨੂੰ ਦੇਣਗੇ, ਜਿਸ ਨਾਲ ਸੰਘਰਸ਼ ਕਰ ਰਹੇ ਮੌਰਗੇਜ ਧਾਰਕਾਂ ਨੂੰ ਰਾਹਤ ਮਿਲੇਗੀ।