ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਚੋਣ ਜਿੱਤ ਤੋਂ ਬਾਅਦ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ Murray Watt ਨੂੰ ਨਵੇਂ ਵਾਤਾਵਰਣ ਮੰਤਰੀ ਦਾ ਅਹੁਦਾ ਸੰਭਾਲਿਆ ਗਿਆ ਹੈ ਅਤੇ Michelle Rowland ਨੂੰ ਨਵੇਂ ਅਟਾਰਨੀ ਜਨਰਲ ਬਣਾਇਆ ਗਿਆ ਹੈ। Tanya Plibersek ਸਮਾਜਿਕ ਸੇਵਾਵਾਂ ਮੰਤਰੀ ਦੇ ਤੌਰ ’ਤੇ ਕੈਬਨਿਟ ਵਿਚ ਬਣੇ ਰਹਿਣਗੇ।
ਚੋਣਾਂ ਤੋਂ ਪਹਿਲਾਂ ਕੈਬਨਿਟ ਵਿਚ ਤਰੱਕੀ ਪ੍ਰਾਪਤ ਕਰਨ ਵਾਲੀ Anika Wells ਖੇਡਾਂ ਦੇ ਨਾਲ-ਨਾਲ ਸੰਚਾਰ ਮੰਤਰਾਲਾ ਵੀ ਸਾਂਭਣਗੇ, ਜਦੋਂ ਕਿ ਸਿਹਤ ਮੰਤਰੀ Mark Butler ਆਪਣੇ ਮੌਜੂਦਾ ਫਰਜ਼ਾਂ ਤੋਂ ਇਲਾਵਾ NDIS ਦੀ ਜ਼ਿੰਮੇਵਾਰੀ ਵੀ ਸੰਭਾਲਣਗੇ।
ਸਾਬਕਾ ਸਮਾਜਿਕ ਸੇਵਾਵਾਂ ਮੰਤਰੀ Amanda Rishworth ਨੇ ਵਰਕਪਲੇਸ ਅਤੇ ਰੁਜ਼ਗਾਰ ਰੁਜ਼ਗਾਰ ਮੰਤਰਾਲਾ ਸੰਭਾਲ ਲਿਆ ਹੈ। Sam Rae ਨਵੇਂ ਏਜਡ ਕੇਅਰ ਮੰਤਰੀ ਹੋਣਗੇ, ਜਦੋਂ ਕਿ NSW ਤੋਂ ਸੈਨੇਟਰ Tim Ayres ਉਦਯੋਗ ਅਤੇ ਵਿਗਿਆਨ ਮੰਤਰਾਲਾ ਸੰਭਾਲਣਗੇ।
ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ Marles, ਖਜ਼ਾਨਚੀ Jim Chalmers, ਵਿਦੇਸ਼ ਮੰਤਰੀ Penny Wong, ਵਪਾਰ ਮੰਤਰੀ Don Farrell ਅਤੇ ਵਿੱਤ ਮੰਤਰੀ Katy Gallagher ਸਮੇਤ ਕਈ ਸੀਨੀਅਰ ਸੰਸਦ ਮੈਂਬਰ ਆਪਣੇ ਪਹਿਲਾਂ ਵਾਲੇ ਪੋਰਟਫੋਲੀਓ ਸੰਭਾਲਦੇ ਰਹਿਣਗੇ। Clare O’Neil ਵੀ ਹਾਊਸਿੰਗ ਮੰਤਰੀ ਬਣੇ ਰਹਿਣਗੇ। ਨਵੀਂ ਕੈਬਨਿਟ ਕੱਲ੍ਹ ਸਵੇਰੇ ਸਹੁੰ ਚੁੱਕੇਗੀ।