ਮੈਲਬਰਨ : ਆਸਟ੍ਰੇਲੀਆ ਨੇ ਮੌਜੂਦਾ ਘਰਾਂ ਦੀ ਖਰੀਦ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ’ਤੇ ਦੋ ਸਾਲ ਦੀ ਪਾਬੰਦੀ (ਅਪ੍ਰੈਲ 2025-ਮਾਰਚ 2027) ਲਾਗੂ ਕੀਤੀ ਹੈ, ਜਿਸ ਦਾ ਉਦੇਸ਼ ਆਸਟ੍ਰੇਲੀਆ ਵਾਸੀਆਂ ਲਈ ਖ਼ਰੀਦਣਯੋਗ ਘਰਾਂ ਦੀ ਗਿਣਤੀ ਵਧਾਉਣਾ ਹੈ। ਹਾਲਾਂਕਿ ਇਸ ਕਦਮ ਨਾਲ Airbnb ਵਰਗੇ ਥੋੜ੍ਹੇ ਸਮੇਂ ਦੇ ਕਿਰਾਏ ਦੇ ਵਿਕਲਪ ਘੱਟ ਹੋ ਸਕਦੇ ਹਨ, ਜੋ ਸੰਭਾਵਤ ਤੌਰ ’ਤੇ ਸੈਰ-ਸਪਾਟਾ ਅਤੇ ਅਜਿਹੀਆਂ ਰਿਹਾਇਸ਼ਾਂ ’ਤੇ ਨਿਰਭਰ ਸਥਾਨਕ ਲੋਕਾਂ ਨੂੰ ਪ੍ਰਭਾਵਤ ਕਰੇਗਾ।
ਥੋੜ੍ਹੀ ਮਿਆਦ ਦੇ ਕਿਰਾਏ ਬਾਜ਼ਾਰ ਨੂੰ ਪ੍ਰਭਾਵਤ ਕਰ ਸਕਦੀ ਹੈ ਵਿਦੇਸ਼ੀ ਖਰੀਦਦਾਰਾਂ ’ਤੇ ਪਾਬੰਦੀ
