ਅੱਜ ਤੋਂ ਬਦਲੇਗੀ ਇੰਟਰਨੈਸ਼ਨਲ ਲਾਇਸੈਂਸ ਨੂੰ ਆਸਟ੍ਰੇਲੀਅਨ ਲਾਇਸੈਂਸ ’ਚ ਬਦਲਣ ਦੀ ਪ੍ਰਕਿਰਿਆ, ਜਾਣੋ ਕਿਸ ਨੂੰ ਜ਼ਰੂਰਤ ਹੋਵੇਗੀ ਵਾਧੂ ਟੈਸਟ ਦੇਣ ਦੀ

ਮੈਲਬਰਨ : ਆਸਟ੍ਰੇਲੀਆ ਤੋਂ ਬਾਹਰਲੇ ਕਿਸੇ ਦੇਸ਼ ਦੇ ਡਰਾਈਵਿੰਗ ਲਾਇਸੈਂਸ ਨੂੰ ਆਸਟ੍ਰੇਲੀਆਈ ਲਾਇਸੈਂਸ ’ਚ ਬਦਲਣ ਦੀ ਪ੍ਰਕਿਰਿਆ ਅੱਜ ਤੋਂ ਬਦਲਣ ਜਾ ਰਹੀ ਹੈ। ਵੈਸਟਰਨ ਆਸਟ੍ਰੇਲੀਆ, NSW ਅਤੇ ਕੁਈਨਜ਼ਲੈਂਡ ਤੋਂ ਇਲਾਵਾ ਬਾਕੀ ਸਾਰੇ ਸਟੇਟਾਂ ’ਚ ਅੱਜ ਤੋਂ ਬਹੁਤ ਸਾਰੇ ਓਵਰਸੀਜ਼ ਲਾਇਸੈਂਸ ਧਾਰਕਾਂ ਵੱਲੋਂ ਦੇਸ਼ ਅੰਦਰ ਡਰਾਈਵਿੰਗ ਲਈ ਪ੍ਰਯੋਗ ਕੀਤਾ ਜਾਂਦਾ ‘ਤਜਰਬੇਕਾਰ ਡਰਾਈਵਰ ਮਾਨਤਾ ਸਟੇਟਸ’ ਖ਼ਤਮ ਹੋ ਗਿਆ ਹੈ। ਵੈਸਟਰਨ ਆਸਟ੍ਰੇਲੀਆ ਅਤੇ NSW ’ਚ ਇਹ ਨਿਯਮ 31 ਅਕਤੂਬਰ ਤੋਂ ਲਾਗੂ ਹੋਣਗੇ, ਜਦਕਿ ਕੁਈਨਜ਼ਲੈਂਡ ’ਚ ਸਾਲ ਦੇ ਅੱਧ ’ਚ। ਸਾਰੇ ਟੂਰਿਸਟਾਂ ਨੂੰ ਆਪਣੇ ਇੰਟਰਨੈਸ਼ਨਲ ਡਰਾਈਵਰ ਲਾਇਸੈਂਸ ਆਸਟ੍ਰੇਲੀਅਨ ਕਰਵਾਉਣ ਦੀ ਜ਼ਰੂਰਤ ਨਹੀਂ ਹੇ। ਛੇ ਮਹੀਨਿਆਂ ਤੋਂ ਘੱਟ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਲਾਇਸੈਂਸ ਨੂੰ ਜ਼ਿਆਦਾਤਰ ਸਟੇਟਾਂ ’ਚ ਪ੍ਰਯੋਗ ਕਰ ਸਕਦਾ ਹੈ। ਨਵੀਂ ਪ੍ਰਕਿਰਿਆ ਹੇਠ ਮੋਟਰਸਾਈਕਲ ਲਾਇਸੈਂਸ ਅਤੇ ਕਾਰ ਲਾਈਸੈਂਸ ਬਣਾਉਣ ਦੀ ਪ੍ਰੋਸੈਸ ਵੀ ਵੱਖ-ਵੱਖ ਕਰ ਦਿੱਤੀ ਗਈ ਹੈ।

ਆਪਣੇ ਇੰਟਰਨੈਸ਼ਨਲ ਡਰਾਈਵਰ ਲਾਇਸੈਂਸ ਨੂੰ ਆਸਟ੍ਰੇਲੀਅਨ ਲਾਇਸੈਂਸ ’ਚ ਬਦਲਣ ਦੀ ਇੱਛਾ ਰੱਖਣ ਵਾਲੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਵਾਧੂ ਟੈਸਟ ਦੇਣਾ ਪਵੇਗਾ : Bulgaria, Czech Republic, Estonia, Hungary, Hong Kong, Latvia, Lithuania, Poland, Republic of Cyprus, South Korea, Republic of Serbia, Romania, Slovakia, Slovenia, South Africa ਅਤੇ Taiwan।

ਜਿਨ੍ਹਾਂ ਦੇਸ਼ਾਂ ਨੂੰ ਫ਼ੈਡਰਲ ਮਾਨਤਾ ਪ੍ਰਾਪਤ ਹੈ ਅਤੇ ਵਾਧੂ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੈ ਉਨ੍ਹਾਂ ’ਚ ਸ਼ਾਮਲ ਹਨ : Austria, Belgium, Bosnia and Herzegovina, Canada, Croatia, Denmark, Finland, France, Germany, Greece, Guernsey, Ireland, Isle of Man (ਸਿਰਫ਼ 1 April 1991 ਤੋਂ ਬਾਅਦ ਜਾਰੀ ਲਾਇਸੈਂਸ), Italy, Japan, Jersey, Luxembourg, Malta (ਸਿਰਫ਼ 2 January 2004 ਤੋਂ ਬਾਅਦ ਜਾਰੀ ਲਾਇਸੈਂਸ), Netherlands, New Zealand, Norway, Portugal, Singapore, Spain, Sweden, Switzerland, UK, USA.