NSW ਅਤੇ ਵਿਕਟੋਰੀਆ ’ਚ ਮੀਸਲਜ਼ ਬਾਰੇ ਚੇਤਾਵਨੀ ਜਾਰੀ

ਮੈਲਬਰਨ : ਨਵੇਂ ਮਾਮਲਿਆਂ ਦਾ ਪਤਾ ਲੱਗਣ ਤੋਂ ਬਾਅਦ NSW ਅਤੇ ਵਿਕਟੋਰੀਆ ਵਿੱਚ ਮੀਸਲਜ਼ (ਖਸਰੇ) ਦੀ ਤਾਜ਼ਾ ਚੇਤਾਵਨੀ ਜਾਰੀ ਕੀਤੀ ਗਈ ਹੈ। NSW ਵਿੱਚ ਪੁਸ਼ਟੀ ਕੀਤੇ ਕੇਸ ਇੱਕ ਇੰਟਰਨੈਸ਼ਨਲ ਫ਼ਲਾਈਟ ਦੌਰਾਨ ਅਤੇ ਸਿਡਨੀ ਵਿੱਚ ਕਈ ਥਾਵਾਂ ਦਾ ਦੌਰਾ ਕਰਦੇ ਸਮੇਂ ਇਨਫ਼ੈਕਟਡ ਸਨ, ਜਿਸ ਤੋਂ ਬਾਅਦ NSW ਹੈਲਥ ਨੇ ਚੇਤਾਵਨੀ ਜਾਰੀ ਕੀਤੀ ਸੀ। ਇਹ ਮਾਮਲਾ ਹਾਲ ਹੀ ਵਿੱਚ ਦੱਖਣ-ਪੂਰਬੀ ਏਸ਼ੀਆ ਤੋਂ ਵਾਪਸ ਆਇਆ ਸੀ, ਜਿੱਥੇ ਥਾਈਲੈਂਡ, ਵੀਅਤਨਾਮ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਵਿੱਚ ਖਸਰੇ ਦਾ ਪ੍ਰਕੋਪ ਚੱਲ ਰਿਹਾ ਹੈ।

ਵਿਕਟੋਰੀਆ ’ਚ ਬਾਲੀ ਤੋਂ ਪਰਤ ਰਹੇ ਲੋਕਾਂ ’ਚ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੂਬੇ ਦੇ ਮੁੱਖ ਸਿਹਤ ਅਧਿਕਾਰੀ ਡਾ. ਤਰੁਣ ਵੀਰਾਮੰਥਰੀ ਨੇ ਸਿਹਤ ਚੇਤਾਵਨੀ ਜਾਰੀ ਕੀਤੀ ਹੈ। ਇਹ ਮਾਮਲੇ Frankston, South Yarra, Prahran, Maribyrnong, Mornington, Sunshine, Rosebud, Niddrie ਅਤੇ North Bendigo ’ਚ ਸਾਹਮਣੇ ਆਏ ਹਨ।