ਮੈਲਬਰਨ ’ਚ ਮਕਾਨ ਮਾਲਕਣ ਤੋਂ ਤੰਗ ਆਏ ਕਿਰਾਏਦਾਰਾਂ ਨੂੰ VCAT ਨੇ ਦਿੱਤਾ 1100 ਡਾਲਰ ਦਾ ਮੁਆਵਜ਼ਾ

ਮੈਲਬਰਨ : ਮੈਲਬਰਨ ਦੀ ਇਕ ਮਕਾਨ ਮਾਲਕਣ ਨੂੰ 15 ਮਹੀਨਿਆਂ ’ਚ 29 ਵਾਰ ਆਪਣੇ ਕਿਰਾਏ ’ਤੇ ਚਾੜ੍ਹੇ ਘਰ ’ਚ ਦਾਖਲ ਹੋ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਆਪਣੇ ਕਿਰਾਏਦਾਰਾਂ ਨੂੰ 1106 ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਜਨਵਰੀ ਮਹੀਨੇ ’ਚ ਤਿੰਨ ਕਿਰਾਏਦਾਰਾਂ ਨੇ ਮਕਾਨ ਮਾਲਕਣ ਵਿਰੁਧ ਵਿਕਟੋਰੀਅਨ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ (VCAT) ’ਚ ਸ਼ਿਕਾਇਤ ਕੀਤੀ ਸੀ। ਦਰਅਸਲ ਵਿਕਟੋਰੀਆ ਦੇ ਕਾਨੂੰਨ ਅਨੁਸਾਰ ਮਕਾਨ ਮਾਲਕ ਛੇ ਮਹੀਨਿਆਂ ’ਚ ਸਿਰਫ਼ ਇੱਕ ਵਾਰੀ ਮਕਾਨ ਦੀ ਜਾਂਚ ਕਰਨ ਲਈ ਮਕਾਨ ’ਚ ਜਾ ਸਕਦਾ ਹੈ।

ਟ੍ਰਿਬਿਊਨਲ ਨੇ ਪਾਇਆ ਕਿ ਮਕਾਨ ਮਾਲਕ ਨੇ ਸਿਰਫ਼ ਛੇ ਵਾਰੀ ਗ਼ੈਰਕਾਨੂੰਨੀ ਤਰੀਕੇ ਨਾਲ ਕਿਰਾਏਦਾਰਾਂ ਦੀ ਸ਼ਾਂਤੀ ’ਚ ਖਲਲ ਪਾਇਆ ਸੀ। ਇੱਕ ਵਾਰੀ ਡਿਵਸ਼ਵਾਸ਼ਰ ਠੀਕ ਕਰਨ ਲਈ ਬਗ਼ੈਰ ਸੂਚਨਾ ਦਿੱਤੇ ਮਕਾਨ ਮਾਲਕਣ ਦਾ ਪਤੀ ਮਕਾਨ ’ਚ ਵੜ ਗਿਆ ਜਦੋਂ ਕੋਈ ਘਰ ਨਹੀਂ ਸਨ। ਇਸ ਦੌਰਾਨ ਉਨ੍ਹਾਂ ਦਾ ਟੀ.ਵੀ. ਵੀ ਤੋੜ ਦਿੱਤਾ ਗਿਆ ਸੀ। ਹਾਲਾਂਕਿ ਟੀ.ਵੀ. ਟੁੱਟਣ ਦਾ ਮੁਆਵਜ਼ਾ ਦੇ ਦਿੱਤਾ ਗਿਆ।