ਮੈਲਬਰਨ : NSW ਦੀ ਇੱਕ ਔਰਤ, Abbey Livingston, ਆਪਣੇ ਗੁੰਮ ਹੋਏ ਕੁੱਤੇ, ਫਰੈਂਕੀ ਦੀ ਸੁਰੱਖਿਅਤ ਵਾਪਸੀ ਲਈ ਜਾਣਕਾਰੀ ਦੇਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕਰ ਰਹੀ ਹੈ। 5 ਸਾਲ ਦਾ ਪੋਮੇਰਾਨੀਅਨ ਅਤੇ ਜਾਪਾਨੀ ਸਪਿਟਜ਼ ਨਸਲ ਦਾ ਫਰੈਂਕੀ 27 ਜਨਵਰੀ ਨੂੰ Batemans Bay ਨੇੜੇ ਪ੍ਰਿੰਸ ਹਾਈਵੇਅ ’ਤੇ ਉਦੋਂ ਲਾਪਤਾ ਹੋ ਗਿਆ ਸੀ ਜਦੋਂ ਉਸ ਦੇ ਮਾਲਕ ਇੱਕ ਕੈਂਪਿੰਗ ਟਰਿੱਪ ਪੂਰੀ ਕਰ ਕੇ ਆਪਣੇ Nowra ਸਥਿਤ ਘਰ ਪਰਤ ਰਹੇ ਸਨ। ਉਨ੍ਹਾਂ ਨੇ ਆਰਾਮ ਕਰਨ ਲਈ ਥੋੜ੍ਹੀ ਦੇਰ ਕਾਰ ਰੋਕੀ ਸੀ, ਜਿਸ ਦੌਰਾਨ ਕੁੱਤਾ ਜੰਗਲ ’ਚ ਭੱਜ ਗਿਆ। Abbey Livingston ਦਾ ਮੰਨਣਾ ਹੈ ਕਿ ਫਰੈਂਕੀ ਨੇੜੇ ਦੇ Murramarang National Park ਵਿੱਚ ਭਟਕ ਗਈ ਹੋ ਸਕਦੀ ਹੈ। ਉਸ ਨੇ ਕਿਹਾ ਹੈ ਕਿ ਫਰੈਂਕੀ ਨੂੰ ਵੇਖ ਕੇ ਕੋਈ ਵਿਅਕਤੀ ਉਸ ਦਾ ਪਿੱਛਾ ਨਾ ਕਰੇ, ਕਿਉਂਕਿ ਉਹ ਕਿਸੇ ਨੂੰ ਆਪਣੇ ਵਲ ਆਉਂਦਾ ਵੇਖ ਕੇ ਭੱਜ ਪੈਂਦਾ ਹੈ। ਇਹੀ ਨਹੀਂ ਉਸ ਨੇ ਕੁੱਤੇ ਦੇ ਗੁਆਚ ਜਾਣ ਬਾਰੇ ਇੱਕ ਫ਼ੇਸਬੁੱਕ ਪੇਜ (1) HELP FIND FRANKIE | Facebook ਵੀ ਬਣਾਇਆ ਹੈ, ਅਤੇ ਲੋਕਾਂ ਨੂੰ ਇਸ ’ਤੇ ਫ਼ਰੈਂਕੀ ਦੀ ਜਾਣਕਾਰੀ ਦੇਣ ਲਈ ਕਿਹਾ ਹੈ।
ਗੁਆਚੇ ਕੁੱਤੇ ਨੂੰ ਲੱਭਣ ਵਾਲੇ ਲਈ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ
