ਵੈਸਟਰਨ ਸਿਡਨੀ ਦੀ ਔਰਤ ਨੇ ਜਿੱਤਿਆ 100 ਮਿਲੀਅਨ ਦਾ Oz Lotto jackpot, ਜਾਣੋ ਭਵਿੱਖ ਦੀਆਂ ਯੋਜਨਾਵਾਂ

ਮੈਲਬਰਨ : ਵੈਸਟਰਨ ਸਿਡਨੀ ਦੀ ਇਕ ਔਰਤ ਨੇ 100 ਮਿਲੀਅਨ ਡਾਲਰ ਦਾ Oz Lotto jackpot ਜਿੱਤਿਆ ਹੈ, ਜੋ ਡਰਾਅ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਵਿਅਕਤੀਗਤ ਜਿੱਤ ਹੈ। ਜਦੋਂ ਔਰਤ ਨੂੰ ਉਸ ਦੀ ਜਿੱਤ ਬਾਰੇ ਸੂਚਿਤ ਕੀਤਾ ਗਿਆ ਤਾਂ ਉਸ ਦੀ ਪ੍ਰਤੀਕਿਰਿਆ ਹੈਰਾਨਗੀ ਭਰੀ ਸੀ। ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਲੋਟੋ ਅਧਿਕਾਰੀਆਂ ਨੂੰ ਉਸ ਨੇ ਕਿਹਾ, ‘‘ਮੇਰੇ ਨਾਲ ਝੂਠ ਨਾ ਬੋਲੋ … ਮਜ਼ਾਕ ਤਾਂ ਨਹੀਂ ਕਰ ਰਹੇ।’’ ਏਨੀ ਵੱਡੀ ਜਿੱਤ ਤੋਂ ਬਾਅਦ ਉਹ ਕੰਮ ਛੱਡਣ, ਆਪਣਾ ਖ਼ੁਦ ਦਾ ਘਰ ਖਰੀਦਣ ਅਤੇ ਛੁੱਟੀਆਂ ’ਤੇ ਜਾਣ ਦੀ ਯੋਜਨਾ ਬਣਾ ਰਹੀ ਹੈ। ਇਹ ਜਿੱਤ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ Oz Lotto jackpot ਦੀ ਸਭ ਤੋਂ ਵੱਡੀ ਜਿੱਤ ਹੈ। ਡਰਾਅ ਨੰਬਰ 1616 ਦੇ ਜੇਤੂ ਨੰਬਰ 3, 34, 35, 26, 44, 39, 36 ਸਨ ਅਤੇ ਸਪਲੀਮੈਂਟਰੀ ਨੰਬਰ 5, 45, 6 ਸਨ।