ਮੈਲਬਰਨ : Compare the Market ਵੱਲੋਂ ਕੀਤੇ ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਹਰ ਪੰਜ ’ਚੋਂ ਇੱਕ ਆਸਟ੍ਰੇਲੀਆ ਦੇ ਖਾਤੇ ’ਚ 100 ਡਾਲਰ ਤੋਂ ਵੀ ਘੱਟ ਰਕਮ ਰਹਿ ਗਈ ਹੈ। ਅਧਿਐਨ ਅਨੁਸਾਰ 18.7 ਫ਼ੀਸਦੀ ਲੋਕ ਇਸ ਸ਼੍ਰੇਣੀ ’ਚ ਆਉਂਦੇ ਹਨ ਅਤੇ ਗਰੌਸਰੀ ਦੀਆਂ ਵਧੀਆਂ ਕੀਮਤਾਂ, ਵਧਦੇ ਬੀਮਾ ਪ੍ਰੀਮੀਅਮ ਅਤੇ ਬਿਜਲੀ ਦੇ ਬਿਲ ’ਚ ਵਾਧਾ ਲੋਕਾਂ ਵਲੋਂ ਜਮ੍ਹਾਂ ਕੀਤੇ ਪੈਸੇ ’ਚ ਕਮੀ ਦਾ ਕਾਰਨ ਹੈ।
ਇਹੀ ਨਹੀਂ ਹਰ ਪੰਜ ’ਚੋਂ ਲਗਭਗ ਚਾਰ (79.2 ਫ਼ੀਸਦੀ) ਦਾ ਕਹਿਣਾ ਹੈ ਕਿ ਪਿਛਲੇ 12 ਮਹੀਨਿਆਂ ’ਚ ਮਹਿੰਗਾਈ ਨੇ ਉਨ੍ਹਾ ਦੀ ਪੈਸੇ ਜਮ੍ਹਾਂ ਕਰਲ ਦੀ ਸਮਰਥਾ ਨੂੰ ਪ੍ਰਭਾਵਤ ਕੀਤਾ ਹੈ। Compare the Market ਦੇ Chris Ford ਨੇ ਕਿਹਾ ਹੈ ਕਿ ਭਾਵੇਂ ਪਿਛਲੇ ਕੁੱਝ ਮਹੀਨਿਆਂ ’ਚ ਮਹਿੰਗਾਈ ਘਟਦੀ ਜਾ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਲੋਕਾਂ ਦੀ ਬਚਤ ਵਧਣ ’ਚ ਅਜੇ ਕੁੱਝ ਸਮਾਂ ਲੱਗੇਗਾ। ਅਧਿਐਨ ’ਚ ਇਹ ਵੀ ਪਤਾ ਲੱਗਾ ਹੈ ਕਿ:
- ਹਰ 10 ’ਚੋਂ ਇੱਕ ਵਿਅਕਤੀ ਕੋਲ ਕੋਈ ਜਮ੍ਹਾਂ ਰਕਮ ਨਹੀਂ ਸੀ, ਪਰ ਕੋਈ ਕਰਜ਼ ਵੀ ਨਹੀਂ ਸੀ।
- ਇਕ ਚੌਥਾਈ ਲੋਕ (26.5 ਫ਼ੀਸਦੀ) ਓਨੀ ਬਚਤ ਨਹੀਂ ਕਰ ਪਾ ਰਹੇ ਜਿੰਨਾ ਉਹ ਆਮ ਤੌਰ ’ਤੇ ਕਰਦੇ ਸਨ।
- 26.5 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਬਚਤ ਘਟਦੀ ਜਾ ਰਹੀ ਹੈ।
- ਸਿਰਫ਼ 4.2 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਪਿਛਲੇ 12 ਮਹੀਨਿਆਂ ਤੋਂ ਵੱਧ ਬਚਤ ਕਰ ਸਕੇ ਹਨ, ਜਦਕਿ 16.6 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਨਿਰੰਤਰ ਪੈਸੇ ਬਚਤ ਕਰਦੇ ਰਹਿੰਦੇ ਹਨ।
- 15.8 ਫ਼ੀਸਦੀ ਲੋਕਾਂ ’ਤੇ ਕਰਜ਼ ਸੀ ਜਾਂ ਉਨ੍ਹਾਂ ਦਾ ਕਰਜ਼ ਵਧਦਾ ਜਾ ਰਿਹਾ ਹੈ।