ਮੈਲਬਰਨ : ਆਸਟ੍ਰੇਲੀਆਈ ਸਿਗਨਲਸ ਡਾਇਰੈਕਟੋਰੇਟ (ASD) ਨੇ ਖ਼ੁਦ ਨੂੰ ਸਰਕਾਰੀ ਅਧਿਕਾਰੀ ਦੱਸਣ ਵਾਲੇ ਕੁੱਝ ਲੋਕਾਂ ਤੋਂ ਬਚਣ ਬਾਰੇ ਚੇਤਾਵਨੀ ਦਿੱਤੀ ਹੈ ਜੋ ਈਮੇਲ ਅਤੇ ਫੋਨ ਕਾਲਾਂ ਰਾਹੀਂ ਆਮ ਲੋਕਾਂ ਨਾਲ ਧੋਖੇਬਾਜ਼ੀ ਕਰਦੇ ਹਨ।
ਆਸਟ੍ਰੇਲੀਆਈ ਸਾਈਬਰ ਸਕਿਓਰਿਟੀ ਸੈਂਟਰ (ACSC) ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਧੋਖੇਬਾਜ਼ ਲੋਕਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਦੇ ਹਨ, ਪੈਸੇ ਠੱਗਦੇ ਹਨ ਜਾਂ ਉਨ੍ਹਾਂ ਦੇ ਮੋਬਾਈਲ ਅਤੇ ਕੰਪਿਊਟਰਾਂ ’ਤੇ ਮਾਲਵੇਅਰ ਡਾਊਨਲੋਡ ਕਰ ਦਿੰਦੇ ਹਨ।
ASD ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਸ ਦੇ ਅਧਿਕਾਰ ਕਦੇ ਵੀ ਪਾਸਵਰਡ ਨਹੀਂ ਮੰਗਣਗੇ, ਐਂਟੀਵਾਇਰਸ ਸਾੱਫਟਵੇਅਰ ਲਿੰਕ ਨਹੀਂ ਭੇਜਣਗੇ, ਜਾਂ ਵਿਅਕਤੀਆਂ ਨੂੰ ਧਮਕਾਉਣ/ਦਬਾਅ ਪਾਉਣ ਦਾ ਕੰਮ ਨਹੀਂ ਕਰਦੇ। ਕਿਸੇ ਵੀ ਪ੍ਰਕਾਰ ਦਾ ਸ਼ੱਕ ਹੋਣ ’ਤੇ ਫ਼ੋਨ ਕੱਟ ਦਿਓ, ਅਤੇ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ 1300 CYBER1 ’ਤੇ ਕਾਲ ਕਰੋ। ਘਪਲਿਆਂ ਬਾਰੇ ReportCyber ਵੈੱਬਸਾਈਟ ’ਤੇ ਰਿਪੋਰਟ ਕਰੋ।