ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿਚ ਕ੍ਰਿਸਮਸ ਦੇ ਸਮੇਂ ਦੌਰਾਨ ਹੋਏ ਹਾਦਸਿਆਂ ਦੀ ਲੜੀ ਦੇ ਨਤੀਜੇ ਵਜੋਂ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। Ford Falcon sedan ’ਚ ਕਥਿਤ ਤੌਰ ’ਤੇ burnouts ਕਰਨ ਦੌਰਾਨ ਕੰਟਰੋਲ ਗੁਆਉਣ ਅਤੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਇਕ 24 ਸਾਲ ਦੇ ਵਿਅਕਤੀ ’ਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਗੱਡੀ ਚਲਾਉਣ ਦਾ ਅਧਿਕਾਰ ਨਾ ਹੋਣ ਦੇ ਚਾਰ ਲਗਾਏ ਗਏ ਹਨ। ਇਸ ਹਾਦਸੇ ’ਚ 17 ਸਾਲ ਦੀਆਂ ਦੋ ਲੜਕੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਕ ਹੋਰ ਟੱਕਰ ਵਿਚ ਇਕ 51 ਸਾਲ ਦੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ 16 ਸਾਲ ਦੀ ਔਰਤ ਯਾਤਰੀ ਨੂੰ ਰਾਇਲ ਪਰਥ ਹਸਪਤਾਲ ਲਿਜਾਇਆ ਗਿਆ। ਦੂਜੀ ਗੱਡੀ ਦੇ ਡਰਾਈਵਰ 39 ਸਾਲ ਦੇ ਵਿਅਕਤੀ ’ਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ, ਕ੍ਰਿਸਮਸ ਦੇ ਦਿਨ Greenmount ਵਿਖੇ ਗ੍ਰੇਟ ਈਸਟਰਨ ਹਾਈਵੇਅ ’ਤੇ ਟੱਕਰ ਤੋਂ ਬਾਅਦ ਪੰਜ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। Collie ਵਿਚ ਬਾਕਸਿੰਗ ਡੇਅ ’ਤੇ ਇਕ ਹੋਰ ਹਾਦਸੇ ਦੇ ਨਤੀਜੇ ਵਜੋਂ ਇਕ 63 ਸਾਲ ਦੇ ਡਰਾਈਵਰ ਨੂੰ ਨਦੀ ਵਿਚੋਂ ਬਚਾਇਆ ਗਿਆ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ।
ਕੁਈਨਜ਼ਲੈਂਡ ਵਿਚ ਕ੍ਰਿਸਮਸ ਦੇ ਸਮੇਂ ਦੌਰਾਨ ਸੜਕ ਹਾਦਸਿਆਂ ਵਿਚ ਵੀ ਵਾਧਾ ਹੋਇਆ, ਇਕ 83 ਸਾਲ ਦੇ ਵਿਅਕਤੀ ਦੀ ਦੋ ਕਾਰਾਂ ਦੇ ਹਾਦਸੇ ਤੋਂ ਬਾਅਦ ਹਸਪਤਾਲ ਵਿਚ ਮੌਤ ਹੋ ਗਈ ਅਤੇ ਇਕ 16 ਸਾਲ ਦੇ ਲੜਕੇ ਦੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਭਿਆਨਕ ਹਾਦਸੇ ਵਿਚ ਜ਼ਖਮੀ ਹੋਣ ਕਾਰਨ ਮੌਤ ਹੋ ਗਈ।