ਸਿਡਨੀ ਦੇ ਪਾਰਕਾਂ ’ਚ ਕੈਂਸਰਕਾਰਕ ਐਸਬੈਸਟੋਸ ਮਿਲਣ ਦੇ ਮਾਮਲੇ ’ਚ ਅਰਬਪਤੀ ਡਿਵੈਲਪਰ ਵਿਰੁਧ ਮੁਕੱਦਮਾ ਦਾਇਰ

ਮੈਲਬਰਨ : NSW ਦੀ ਵਾਤਾਵਰਣ ਸੁਰੱਖਿਆ ਅਥਾਰਟੀ (EPA) ਨੇ ਸਿਡਨੀ ਵਿੱਚ ਕੈਂਸਰਕਾਰਕ ਐਸਬੈਸਟੋਸ ਦੀ ਮਿਲਾਵਟ ਵਾਲੀ ਮਲਚ ਦੀ ਜਾਂਚ ਕਰਨ ਤੋਂ ਬਾਅਦ ਵੱਡੇ ਪੱਧਰ ’ਤੇ ਮੁਕੱਦਮਾ ਚਲਾਇਆ ਹੈ। EPA ਦੇ ਇਤਿਹਾਸ ਵਿਚ ਸਭ ਤੋਂ ਵੱਡੀ ਜਾਂਚ ਇਸ ਸਾਲ ਦੇ ਸ਼ੁਰੂ ਵਿਚ ਰੋਜੇਲ ਪਾਰਕਲੈਂਡਜ਼ ਵਿਚ ਮਲਚ ਵਿਚ ਐਸਬੈਸਟੋਸ ਦੀ ਖੋਜ ਤੋਂ ਬਾਅਦ ਸ਼ੁਰੂ ਹੋਈ ਸੀ। 300 ਸਾਈਟਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 79 ਵਿਚ ਖਰਾਬ ਮਲਚ ਦੀ ਵਰਤੋਂ ਕੀਤੀ ਗਈ ਸੀ, ਪਰ ਸ਼ੁਕਰ ਹੈ ਕਿ ਹੁਣ ਸਾਰੀਆਂ 79 ਸਾਈਟਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ।

EPA ਨੇ VE VE Resource Recovery Pty Ltd, Greenlife Resource Recovery Facility ਅਤੇ ਇਸ ਦੇ ਡਾਇਰੈਕਟਰ Arnold Vitocco ਸਮੇਤ ਤਿੰਨ ਕੰਪਨੀਆਂ ਅਤੇ ਇਕ ਵਿਅਕਤੀ ਦੇ ਖਿਲਾਫ 102 ਦੋਸ਼ ਲਗਾਏ ਹਨ। Arnold Vitocco ਇੱਕ ਅਰਬਪਤੀ ਪ੍ਰਾਪਰਟੀ ਡਿਵੈਲਪਰ ਹੈ। ਇਨ੍ਹਾਂ ਦੋਸ਼ਾਂ ਵਿੱਚ ਵਾਤਾਵਰਣ ਸੁਰੱਖਿਆ ਲਾਇਸੈਂਸਾਂ ਦੀ ਉਲੰਘਣਾ ਕਰਨਾ, ਐਸਬੈਸਟੋਸ ਕੂੜੇ ਦੀ ਦੁਬਾਰਾ ਵਰਤੋਂ ਕਰਨਾ ਅਤੇ EPA ਵੱਲੋਂ ਜਾਰੀ ਲਾਇਸੈਂਸ ਤੋਂ ਬਿਨਾਂ ਕੰਮ ਕਰਨਾ ਸ਼ਾਮਲ ਹੈ। ਕਥਿਤ ਅਪਰਾਧ ਰੋਜ਼ੇਲ ਪਾਰਕਲੈਂਡਸ ਸਮੇਤ 26 ਸਾਈਟਾਂ ਨਾਲ ਸਬੰਧਤ ਹਨ। ਸੁਣਵਾਈ 7 ਫਰਵਰੀ, 2025 ਨੂੰ ਸ਼ੁਰੂ ਹੋਵੇਗੀ।