ਮੈਲਬਰਨ : Perth ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਆਪਣਾ ਦੋਸ਼ ਕਬੂਲਣ ਵਾਲੇ ਖਿਜਰ ਹਯਾਤ ਨੂੰ ਆਸਟ੍ਰੇਲੀਆ ਤੋਂ ਡੀਪੋਰਟ ਕਰ ਦਿੱਤਾ ਜਾਵੇਗਾ। ਫ਼ੈਡਰਲ ਸਰਕਾਰ ਨੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਹੈ। 21 ਸਾਲ ਦੇ ਖਿਜਰ ਹਯਾਤ ਨੇ ਪਰਥ ਦੇ ਸਬਅਰਬ Canning ਸਥਿਤ ਇੱਕ ਗੁਰਦੁਆਰਾ ਸਾਹਿਬ ਬਾਹਰ 27 ਅਗਸਤ ਨੂੰ ਗੁਟਕਾ ਸਾਹਿਬ ਦੀ ਬੇਅਦਬੀ ਕਰ ਕੇ ਇਸ ਦਾ ਇੱਕ ਵੀਡੀਓ TikTok ’ਤੇ ਅਪਲੋਡ ਕੀਤਾ ਸੀ, ਜਿਸ ਦੀ ਪੂਰੀ ਦੁਨੀਆ ’ਚ ਭਰਵੀਂ ਨਿੰਦਾ ਹੋਈ ਸੀ। ਆਸਟ੍ਰੇਲੀਆ ’ਚ ਮੈਲਬਰਨ ਸਮੇਤ ਕਈ ਥਾਵਾਂ ’ਤੇ ਇਸ ਘਟਨਾ ਵਿਰੁਧ ਪ੍ਰਦਰਸ਼ਨ ਹੋਏ ਸਨ। ਹੋਮ ਅਫ਼ੇਅਰਜ਼ ਮਿਨੀਸਟਰ Tony Burke ਨੇ ਪਾਕਿਸਤਾਨੀ ਮੂਲ ਦੇ ਦੱਸੇ ਜਾਂਦੇ ਹਯਾਤ ਦਾ ਵੀਜ਼ਾ ਰੱਦ ਕਰ ਕੇ ਉਸ ਨੂੰ ਇਮੀਗਰੇਸ਼ਨ ਡਿਟੈਂਸ਼ਨ ’ਚ ਰੱਖ ਦਿੱਤਾ ਹੈ ਅਤੇ ਉਹ ਡੀਪੋਰਟ ਹੋਣ ਦੀ ਉਡੀਕ ਕਰ ਰਿਹਾ ਹੈ। ਹਾਲਾਂਕਿ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਕਿੱਥੇ ਡੀਪੋਰਟ ਕੀਤਾ ਜਾਵੇਗਾ।
Perth ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਖਿਜ਼ਰ ਹਯਾਤ ਦਾ ਵੀਜ਼ਾ ਕੈਂਸਲ, ਡੀਪੋਰਟ ਕਰੇਗੀ ਹੁਣ ਆਸਟ੍ਰੇਲੀਆ ਸਰਕਾਰ
![Canning Vale](https://sea7australia.com.au/wp-content/uploads/2024/08/Perth.jpg)