Perth ਨੇੜਲੇ ਸ਼ਹਿਰਾਂ ਨੇੜੇ ਪਹੁੰਚੀ ਜੰਗਲਾਂ ਦੀ ਅੱਗ, ਐਮਰਜੈਂਸੀ ਚੇਤਾਵਨੀ ’ਚ Cervantes ਨੂੰ ਖ਼ਾਲੀ ਕਰਨ ਦੇ ਹੁਕਮ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ Perth ਦੇ ਉੱਤਰ ’ਚ ਜੰਗਲਾਂ ਨੂੰ ਲੱਗੀ ਅੱਗ ਕਾਰਨ ਸਮੁੰਦਰ ਕੰਢੇ ਦੇ ਕਈ ਸ਼ਹਿਰਾਂ ਖ਼ਤਰਾ ਮੰਡਰਾ ਰਿਹਾ ਹੈ। ਐਮਰਜੈਂਸੀ ਚੇਤਾਵਨੀ ਜਾਰੀ ਕਰ ਕੇ ਬੁੱਧਵਾਰ ਦੇਰ ਰਾਤ Cervantes ਸ਼ਹਿਰ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਕਿਉਂਕਿ ਅੱਗ ਹੁਣ ਪੱਛਮੀ ਦਿਸ਼ਾ ਵੱਲ ਸ਼ਹਿਰ ਵੱਲ ਵਧ ਰਹੀ ਹੈ।

ਅੱਗ ’ਤੇ ਕਾਬੂ ਪਾਉਣ ਲਈ ਨਿਊ ਸਾਊਥ ਵੇਲਜ਼ ਤੋਂ ਦੋ ਵੱਡੇ ਏਅਰ ਟੈਂਕਰ ਪਹੁੰਚਣ ਵਾਲੇ ਹਨ, ਗਰਮ ਮੌਸਮ ਅਤੇ ਪੂਰਬੀ ਹਵਾਵਾਂ ਦੀ ਭਵਿੱਖਬਾਣੀ ਨਾਲ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਅੱਗ ਬੁਝਾਉਣ ਲਈ ਚੁਨੌਤੀ ਵੱਧ ਗਈ ਹੈ। ਅੱਗ ਉੱਤਰ ਤੋਂ ਦੱਖਣ ਤੱਕ ਲਗਭਗ 48 ਕਿਲੋਮੀਟਰ ਲੰਬੀ ਹੈ। ਤੇਜ਼ ਪੂਰਬੀ ਹਵਾ ਕਾਰਨ ਪੱਛਮੀ ਵਾਲੇ ਪਾਸੇ ਕਾਬੂ ਕਰਨਾ ਮੁਸ਼ਕਲ ਸਾਬਤ ਹੋ ਰਿਹਾ ਹੈ।

ਬੀਤੀ ਰਾਤ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਜ਼ਿਆਦਾਤਰ ਕੰਮ Cervantes ਦੇ ਆਲੇ-ਦੁਆਲੇ ਕੰਟੇਨਮੈਂਟ ਲਾਈਨਾਂ ਨੂੰ ਮਜ਼ਬੂਤ ਕਰਨ ਲਈ ਕੀਤਾ। ਅੱਗ ਬੁਝਾਉਣ ਲਈ 200 ਫਾਇਰ ਬ੍ਰਿਗੇਡ ਕਰਮਚਾਰੀ ਕੰਮ ਕਰ ਰਹੇ ਹਨ। 4 ਫਿਕਸਡ ਵਿੰਗ ਜਹਾਜ਼ ਅਤੇ 2 ਹੈਲੀਕਾਪਟਰ ਨੂੰ ਅੱਗ ਬੁਝਾਉਣ ’ਚ ਲਗਾਇਆ ਗਿਆ ਹੈ। ਅੱਜ ਦੁਪਹਿਰ ਨੂੰ ਦੋ ਵੱਡੇ ਏਅਰ ਟੈਂਕਰ ਵੀ ਆ ਰਹੇ ਹਨ, ਜੋ Busselton ਤੋਂ ਤਾਇਨਾਤ ਹਨ। ਅੱਗ ਦਾ ਉੱਤਰ-ਪੱਛਮੀ ਕਿਨਾਰਾ Cervantes ਤੋਂ ਲਗਭਗ 10 ਕਿਲੋਮੀਟਰ ਦੂਰ ਹੈ।

ਇਸ ਇਲਾਕੇ ਵਿੱਚ ਵੱਡਾ ਮਾਤਰਾ ’ਚ ਫ਼ਿਊਲ ਪਿਆ ਹੋਣ ਕਾਰਨ Cervantes ਨੂੰ ਖ਼ਤਰਾ ਹੋਰ ਵੱਧ ਗਿਆ ਹੈ। ਗੋਲਾ-ਬਾਰੂਦ ਦੀ ਮੌਜੂਦਗੀ ਫਾਇਰ ਫਾਈਟਰਾਂ ਲਈ ਇਕ ਹੋਰ ਉਲਝਣ ਸਾਬਤ ਹੋ ਰਹੀ ਹੈ।