ਮੈਲਬਰਨ : Cranbourne ਦੇ Casey Fields Athletic Track ’ਤੇ ਐਥਲੀਟਾਂ ਨੂੰ ਕੋਚਿੰਗ ਦੇਣ ਵਾਲੇ ਕੁਲਦੀਪ ਸਿੰਘ ਔਲਖ ਨੂੰ ‘ਮਹੀਨੇ ਦੇ ਬਿਹਤਰੀਨ ਕੋਚ’ ਦਾ ਖਿਤਾਬ ਦਿੱਤਾ ਗਿਆ ਹੈ। ਉਨ੍ਹਾਂ ਨੇ 100 ਤੋਂ ਵੱਧ ਨੌਜਵਾਨ ਐਥਲੀਟਾਂ ਨੂੰ ਕੋਚਿੰਗ ਦਿੱਤੀ ਹੈ, ਜਿਨ੍ਹਾਂ ਵਿਚੋਂ ਬਹੁਤ ਸਾਰੇ ਪ੍ਰਵਾਸੀ ਪਿਛੋਕੜ ਤੋਂ ਹਨ।
ਪੰਜਾਬੀ ਮੂਲ ਦੇ ਕੁਲਦੀਪ ਸਿੰਘ ਔਲਖ ਕੁੱਝ ਦਿਨ ਪਹਿਲਾਂ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਸਟੇਟ ਦੇ ਸਿਟੀ ਗੋਲਡ ਕੋਸਟ ’ਚ ਹੋਈਆਂ Pan Pacific Masters Games ’ਚ ਵੀ ਗੋਲਡ ਮੈਡਲ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾ ਚੁੱਕੇ ਹਨ। ਉਹ ਸਮਾਵੇਸ਼ੀਤਾ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨ ਐਥਲੀਟਾਂ ਨੂੰ ਟਰੈਕ ਦੇ ਅੰਦਰ ਤੇ ਬਾਹਰ ਦੋਵਾਂ ਥਾਵਾਂ ’ਤੇ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਲਈ ਪ੍ਰਸਿੱਧ ਹਨ। ਕੁਲਦੀਪ ਦੀ ਨਿਰਸਵਾਰਥ ਵਚਨਬੱਧਤਾ ਅਤੇ ਅਗਲੀ ਪੀੜ੍ਹੀ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਜਨੂੰਨ ਨੇ ਉਨ੍ਹਾਂ ਨੂੰ ਇਹ ਮਾਨਤਾ ਦਿਵਾਈ ਹੈ।