ਮੈਲਬਰਨ : Deputy PM Richard Marles ਦੀ ਚੀਫ ਆਫ ਸਟਾਫ Jo Tarnawsky ਨੇ ਕਾਮਨਵੈਲਥ, Marles ਅਤੇ ਪ੍ਰਧਾਨ ਮੰਤਰੀ Anthony Albanese ਦੇ ਚੀਫ ਆਫ ਸਟਾਫ Timothy Gartrell ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। Tarnawsky ਦਾ ਦੋਸ਼ ਹੈ ਕਿ Marles ਨੂੰ ਉਸ ਨਾਲ ਹੋਏ ਬੁਰੇ ਸਲੂਕ ਦੀ ਰਿਪੋਰਟ ਕਰਨ ਤੋਂ ਬਾਅਦ ਉਸ ਨੂੰ ਕੰਮ ਕਰਨ ਹਟਾ ਦਿੱਤਾ ਗਿਆ ਸੀ ਅਤੇ ਉਸ ਦੀ ਨੌਕਰੀ ਕਈ ਮਹੀਨਿਆਂ ਤੋਂ ਰੁਜ਼ਗਾਰ ਅਤੇ ਬੇਰੁਜ਼ਗਾਰੀ ਦੇ ਅੱਧ-ਵਿਚਕਾਰ ਲਟਕੀ ਹੋਈ ਹੈ। ਛੇ ਹਫ਼ਤੇ ਪਹਿਲਾਂ ਹੀ ਜਨਤਕ ਤੌਰ ’ਤੇ ਆਵਾਜ਼ ਉਠਾਉਣ ਦੇ ਬਾਵਜੂਦ, Tarnawsky ਦਾ ਦਾਅਵਾ ਹੈ ਕਿ ਉਸ ਦੇ ਦੋਸ਼ਾਂ ਦੀ ਕੋਈ ਜਾਂਚ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਉਪ ਪ੍ਰਧਾਨ ਮੰਤਰੀ ਦੀ ‘ਚੀਫ਼ ਆਫ਼ ਸਟਾਫ਼’ ਨੂੰ ਰੋਕਿਆ ਗਿਆ ਕੰਮ ਕਰਨ ਤੋਂ! ਜਾਣੋ Jo Tarnawsky ਨੇ ਕੀ ਲਾਏ ਦੋਸ਼ – Sea7 Australia
Tarnawsky ਨੇ ਸਰਕਾਰ ’ਤੇ ਕਾਰਵਾਈ ਕਰਨ ਵਿਚ ਅਸਫਲ ਰਹਿਣ ਦਾ ਦੋਸ਼ ਲਾਇਆ ਹੈ, ਜਿਸ ਕਾਰਨ ਉਸ ਨੂੰ ਆਸਟ੍ਰੇਲੀਆ ਦੀ ਫ਼ੈਡਰਲ ਕੋਰਟ ਵਿਚ ਕਾਨੂੰਨੀ ਕਾਰਵਾਈ ਦਾਇਰ ਕਰਨੀ ਪਈ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਵਿੱਤ ਵਿਭਾਗ ਨੇ ਉਸ ਨੂੰ ਉਸ ਦੀ ਨਿੱਜੀ ਜਾਣਕਾਰੀ ਅਤੇ ਮਨੋਵਿਗਿਆਨਕ ਸੁਰੱਖਿਆ ਦਾ ਭਰੋਸਾ ਨਹੀਂ ਦਿੱਤਾ ਹੈ। Tarnawsky ਦੇ ਮੁਕੱਦਮੇ ਵਿੱਚ ਤਿੰਨ ਉੱਤਰਦਾਤਾਵਾਂ ਦੇ ਨਾਮ ਹਨ, ਜਿਨ੍ਹਾਂ ਵਿੱਚ ਫ਼ਾਈਨਾਂਸ ਡਿਪਾਰਟਮੈਂਟ, Marles ਅਤੇ Gartrell ਸ਼ਾਮਲ ਹਨ। ਫ਼ਾਈਨਾਂਸ ਡਿਪਾਰਟਮੈਂਟ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦਿੰਦਾ ਹੈ, ਜਦੋਂ ਕਿ Marles ਨੇ Tarnawsky ਨੂੰ ਨੌਕਰੀ ’ਤੇ ਰੱਖਿਆ ਹੋਇਆ ਹੈ।