ਆਸਟ੍ਰੇਲੀਆ ਦੇ ਲੱਖਾਂ ਲੋਕ ਬੀਮਾ ਕਵਰ ਤੋਂ ਹੋਏ ਵਾਂਝੇ, ਹਸਪਤਾਲ ਆਪਰੇਟਰ ਦਾ ਬੀਮਾਕਰਤਾਵਾਂ ਨਾਲ ਕਰਾਰ ਖ਼ਤਮ

ਮੈਲਬਰਨ : ਆਸਟ੍ਰੇਲੀਆ ਵਿੱਚ ਨਿੱਜੀ ਸਿਹਤ ਬੀਮੇ ’ਚ ਫ਼ੰਡਾਂ ਦੀ ਕਮੀ ਜੱਗ ਜ਼ਾਹਰ ਹੋ ਗਈ ਹੈ। Healthscope ਨੇ ਹਸਪਤਾਲ ਦੀਆਂ ਫੀਸਾਂ ਦੇ ਵਿਵਾਦ ਕਾਰਨ Bupa ਅਤੇ ASHA ਹੈਲਥ ਫੰਡਾਂ ਨਾਲ ਆਪਣੇ ਸਮਝੌਤੇ ਖਤਮ ਕਰ ਦਿੱਤੇ ਹਨ। ਇਸ ਫੈਸਲੇ ਨਾਲ Bupa ਅਤੇ ਆਟ੍ਰੇਲੀਆਈ ਹੈਲਥ ਸਰਵਿਸ ਅਲਾਇੰਸ (ASHA) ਦੇ ਮੈਂਬਰ ਪ੍ਰਭਾਵਤ ਹੋਣਗੇ, ਜਿਨ੍ਹਾਂ ਨੂੰ ਹੁਣ Healthscope ਹਸਪਤਾਲਾਂ ਵਿੱਚ ਇਲਾਜ ਲਈ ਆਪਣੀ ਜੇਬ ਤੋਂ ਖ਼ਰਚ ਕਰਨਾ ਪਵੇਗਾ।

ਇਹ ਵਿਵਾਦ Healthscope ਵੱਲੋਂ ਫੀਸਾਂ ਵਿੱਚ 11٪ ਵਾਧੇ ਦੀ ਮੰਗ ਤੋਂ ਬਾਅਦ ਪੈਦਾ ਹੋਇਆ, ਜਿਸ ਨੂੰ Bupa ਨੇ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। Healthscope ਦਾ ਦਾਅਵਾ ਹੈ ਕਿ Bupa ਦੀ ਫੰਡਿੰਗ ਮਰੀਜ਼ ਦੀ ਦੇਖਭਾਲ ਦੀ ਲਾਗਤ ਨੂੰ ਕਵਰ ਕਰਨ ਲਈ ਕਾਫ਼ੀ ਨਹੀਂ ਹੈ, ਜਦੋਂ ਕਿ Bupa ਦਾ ਤਰਕ ਹੈ ਕਿ Healthscope ਦੀ ਫੀਸ ਬਹੁਤ ਜ਼ਿਆਦਾ ਹੈ।

ਸਮਾਪਤ ਕੀਤੇ ਗਏ ਸਮਝੌਤਿਆਂ ਦੇ ਨਤੀਜੇ ਵਜੋਂ, ਪ੍ਰਭਾਵਿਤ ਸਿਹਤ ਫੰਡਾਂ ਦੇ ਮੈਂਬਰਾਂ ਨੂੰ ਰਾਤ ਭਰ ਰਹਿਣ ਲਈ 100 ਡਾਲਰ ਅਤੇ ਉਸੇ ਦਿਨ ਦੇ ਇਲਾਜ ਲਈ 50 ਡਾਲਰ ਦੀ ‘ਹਸਪਤਾਲ ਸੁਵਿਧਾ ਫੀਸ’ ਦਾ ਭੁਗਤਾਨ ਕਰਨਾ ਪਏਗਾ। ਹਾਲਾਂਕਿ, ਕੁਝ ਮਰੀਜ਼, ਜਿਵੇਂ ਕਿ ਕੀਮੋਥੈਰੇਪੀ ਜਾਂ ਪੈਲੀਏਟਿਵ ਕੇਅਰ ਕਰਵਾਉਣ ਵਾਲੇ, ਨੂੰ ਇਸ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਜਾਵੇਗੀ।