ਆਸਟ੍ਰੇਲੀਆ ਦੇ ਆਸਮਾਨ ’ਚ ਇਸ ਹਫ਼ਤੇ ਵੇਖਣ ਨੂੰ ਮਿਲੇਗਾ ਅਨੋਖਾ ਨਜ਼ਾਰਾ, ਜਾਣੋ ਵੇਖਣ ਦਾ ਸਹੀ ਤਰੀਕਾ

ਮੈਲਬਰਨ : ਆਸਟ੍ਰੇਲੀਆ ’ਚ ਪੁਲਾੜ ਮੌਸਮ ਬਾਰੇ ਭਵਿੱਖਬਾਣੀ ਕਰਨ ਵਾਲੇ ਕੇਂਦਰ ਨੇ ਕਿਹਾ ਕਿ ਹਰ ਸਾਲ ਵਾਂਗ ਇਸ ਸਾਲ ਵੀ 14 ਤੋਂ 20 ਨਵੰਬਰ ਤੱਕ ਲੋਕਾਂ ਨੂੰ ਆਸਮਾਨ ’ਚ meteor shower (ਆਮ ਭਾਸ਼ਾ ’ਚ ਟੁੱਟਦੇ ਤਾਰੇ) ਵੇਖਣ ਨੂੰ ਮਿਲ ਸਕਦੇ ਹਨ। ਦਰਅਸਲ ਸਾਲ ਦੇ ਇਸ ਸਮੇਂ ਦੌਰਾਨ ਧਰਤੀ comet (ਪੂਛਲ ਤਾਰੇ) Temple-Tuttle ਵੱਲੋਂ ਛੱਡੇ ਗਏ ਪੁਰਾਣੇ ਮਲਬੇ ਦੀ ਧਾਰਾ ਵਿੱਚੋਂ ਲੰਘਦੀ ਹੈ। ਇਸ comet ਨੂੰ ਸੂਰਜ ਦਾ ਇਕ ਚੱਕਰ ਲਗਾਉਣ ਵਿਚ 33 ਸਾਲ ਲੱਗਦੇ ਹਨ, ਜਿਸ ਦੌਰਾਨ ਇਹ asteroid dust ਛੱਡਦਾ ਜਾਂਦਾ ਹੈ।

ਇਹ meteor shower 17 ਨਵੰਬਰ ਦੇ ਆਸ-ਪਾਸ ਸਿਖਰ ’ਤੇ ਹੋਣ ਦੀ ਉਮੀਦ ਹੈ, ਜਦੋਂ ਇੱਕ ਘੰਟੇ ਵਿੱਚ 10 ਜਾਂ ਵਧੇਰੇ meteor ਵੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ, ਅਗਲੇ ਹਫਤੇ ਪੂਰਨਮਾਸੀ ਹੋਣ ਕਾਰਨ meteor shower ਦੀ ਚਮਕ ਫਿੱਕੀ ਪੈ ਸਕਦੀ ਹੈ। ਜੇਕਰ ਤੁਸੀਂ ਵੀ ਇਸ meteor shower ਨੂੰ ਵੇਖਣਾ ਚਾਹੁੰਦੇ ਹੋ ਤਾਂ ਪ੍ਰਕਾਸ਼ ਪ੍ਰਦੂਸ਼ਣ ਤੋਂ ਦੂਰ ਕਿਸੇ ਥਾਂ ਜਾਓ ਜਿੱਥੇ ਆਸਮਾਨ ਦਾ ਸਪੱਸ਼ਟ ਦ੍ਰਿ਼ਸ਼ ਹੋਵੇ। meteor shower ਅੱਧੀ ਰਾਤ ਦੇ ਆਸ-ਪਾਸ ਅਤੇ ਸਵੇਰ ਦੇ ਤੜਕੇ ਸ਼ੁਰੂ ਹੋਣ ਦੀ ਉਮੀਦ ਹੈ।