ਮੈਲਬਰਨ : ਮੈਲਬਰਨ ਦੇ ਨੌਰਥ ’ਚ ਸਥਿਤ ਇੱਕ ਕਿੰਡਰਗਾਰਟਨ ਸਕੂਲ ’ਚ ਕੰਮ ਕਰਨ ਵਾਲੀ Eleanor Bryant ਨੂੰ ਅੱਜ ਪੂਰੇ ਇਲਾਕੇ ਦੇ ਲੋਕਾਂ ਨੇ ਭਾਵ-ਭਿੱਜੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। Riddells Creek ਵਿਖੇ ਸਥਿਤ Macedon Ranges Montessori Pre-School ’ਚ ਕਲ ਇੱਕ ਪਾਣੀ ਦੇ ਟੈਂਕਰ ਵੱਲੋਂ ਟੱਕਰ ਮਾਰ ਦੇਣ ਕਾਰਨ Eleanor ਦੀ ਮੌਤ ਹੋ ਗਈ ਹੈ। ਹਾਲਾਂਕਿ Eleanor ਨੇ ਫ਼ੁਰਤੀ ਨਾਲ ਕੰਮ ਲੈਂਦਿਆਂ ਟਰੱਕ ਦੇ ਰਾਹ ’ਚੋਂ ਕਈ ਬੱਚਿਆਂ ਨੂੰ ਦੂਰ ਧੱਕ ਦਿੱਤਾ ਪਰ ਖ਼ੁਦ ਟਰੱਕ ਹੇਠਾਂ ਆ ਗਈ। ਹਾਦਸੇ ’ਚ ਇੱਕ ਬੱਚਾ ਜ਼ਖ਼ਮੀ ਹੋਇਆ ਹੈ ਪਰ ਉਹ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ। 43 ਸਾਲ ਦੀ Eleanor ਦੇ ਪਰਿਵਾਰ ਨੇ ਉਸ ਨੂੰ ਆਪਣਾ ਚਾਨਣ-ਮੁਨਾਰਾ ਦਸਦਿਆਂ ਕਿਹਾ ਕਿ ਉਸ ਦੇ ਜਾਣ ਨਾਲ ਉਨ੍ਹਾਂ ਦੀ ਜ਼ਿੰਦਗੀ ’ਚ ਖਲਾਅ ਪੈਦਾ ਹੋ ਗਿਆ ਹੈ। ਪਰਿਵਾਰ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ, ‘‘Eleanor ਇੱਕ ਮਾਂ, ਪਤਨੀ, ਧੀ ਅਤੇ ਭੈਣ ਸੀ। ਉਸ ਨੂੰ ਪੂਰਾ ਪਰਿਵਾਰ ਅਤੇ ਵੱਡੀ ਗਿਣਤੀ ’ਚ ਉਸ ਦੇ ਦੋਸਤ ਬਹੁਤ ਪਿਆਰ ਕਰਦੇ ਸਨ।’’ ਉਨ੍ਹਾਂ ਨੇ ਸ਼ਰਧਾਂਜਲੀ ਵੱਲੋਂ ਸਕੂਲ ਸਾਹਮਣੇ ਫੁੱਟ ਰੱਖਣ ਵਾਲਿਆਂ ਦਾ ਧਨਵਾਦ ਕੀਤਾ।