ਮੈਲਬਰਨ ’ਚ ਤੜਕਸਾਰ ਵਾਪਰੀ ‘ਭਿਆਨਕ ਵਾਰਦਾਤ’, ਇੱਕ ਵਿਅਕਤੀ ਦੀ ਗਈ ਜਾਨ, ਹਮਲਾਵਰ ਫਰਾਰ

ਮੈਲਬਰਨ : ਮੈਲਬਰਨ ਦੇ ਅੰਦਰੂਨੀ ਇਲਾਕੇ ’ਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਇਕ ਹਮਲਾਵਰ ਫਰਾਰ ਹੈ, ਜਿਸ ਤੋਂ ਬਾਅਦ ਪੁਲਸ ਨੇ ਇਸ ਭਿਆਨਕ ਘਟਨਾ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਸ਼ਨੀਵਾਰ ਤੜਕੇ ਕਰੀਬ 3:15 ਵਜੇ ਉੱਤਰੀ ਮੈਲਬਰਨ ਦੇ ਲੈਂਗਫੋਰਡ ਸੇਂਟ ਵਿਖੇ ਇੱਕ ਵਿਅਕਤੀ ਗੋਲੀਆਂ ਦੇ ਜ਼ਖ਼ਮਾਂ ਨਾਲ ਮਿਲਿਆ।

ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਅਜੇ ਰਸਮੀ ਤੌਰ ’ਤੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਵਿਕਟੋਰੀਆ ਪੁਲਸ ਦੇ ਡਿਟੈਕਟਿਵ ਕਾਰਜਕਾਰੀ ਇੰਸਪੈਕਟਰ ਐਲਨ ਰੰਬਲ ਨੇ ਇਸ ਨੂੰ ‘ਭਿਆਨਕ ਵਾਰਦਾਤ’ ਦੱਸਦਿਆਂ ਕਿਹਾ ਕਿ ਗੋਲੀਬਾਰੀ ਦੇ ਸਮੇਂ ਲੋਕ ਅਰਧ-ਉਦਯੋਗਿਕ ਖੇਤਰ ਦੇ ਸਥਾਨਾਂ ਤੋਂ ਘਰ ਜਾ ਰਹੇ ਸਨ। ਘਟਨਾ ਵਾਲੀ ਥਾਂ ਇੱਕ ਰੇਲਵੇ ਸਟੇਸ਼ਨ, ਇੱਕ ਪ੍ਰਮੁੱਖ ਸੜਕ, ਗੋਦਾਮਾਂ ਦੇ ਨੇੜੇ ਹੈ।