ਮੈਲਬਰਨ : ਪਰਥ ਦੇ ’ਚ ਸ਼ਨੀਵਾਰ ਸਵੇਰੇ ਇਕ ਕਾਰ ਦੇ ਘਰ ਦੇ ਪਿਛਲੇ ਹਿੱਸੇ ਨਾਲ ਟਕਰਾਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਹਸਪਤਾਲ ’ਚ ਭਰਤੀ ਹਨ। ਪੁਲਿਸ ਨੇ ਦੱਸਿਆ ਕਿ ਕਾਰ ਸੜਕ ਤੋਂ ਨਿਕਲੀ ਅਤੇ ਸਵੇਰੇ ਕਰੀਬ 5:10 ਵਜੇ Carlisle ਸਬਅਰਬ ’ਚ Orrong Road ’ਤੇ ਇਕ ਘਰ ਦੀ ਪਿਛਲੀ ਕੰਧ ਨਾਲ ਟਕਰਾ ਗਈ।
ਕਾਰ ਦੇ ਅੰਦਰ ਤਿੰਨ ਬਾਲਗਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਵਿਚ ਸਵਾਰ ਹੋਰ ਦੋ ਬਾਲਗ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਰਾਇਲ ਪਰਥ ਹਸਪਤਾਲ ਲਿਜਾਇਆ ਗਿਆ। ਘਰ ਦੇ ਅੰਦਰ ਕੋਈ ਵੀ ਜ਼ਖਮੀ ਨਹੀਂ ਹੋਇਆ।
ਦੋ ਮਾਰਗੀ Orrong Road ਦਾ ਇਕ ਕਿਲੋਮੀਟਰ ਦਾ ਹਿੱਸਾ, ਜੋ ਕਈ ਸਬਅਰਬ ਨੂੰ ਜੋੜਨ ਵਾਲੀ ਇਕ ਪ੍ਰਮੁੱਖ ਸੜਕ ਹੈ, ਨੂੰ ਫਰਾਂਸਿਸਕੋ ਸਟ੍ਰੀਟ ਅਤੇ ਆਰਚਰ ਸਟ੍ਰੀਟ ਦੇ ਵਿਚਕਾਰ ਬੰਦ ਕਰ ਦਿੱਤਾ ਗਿਆ ਹੈ ਅਤੇ ਕਈ ਘੰਟਿਆਂ ਤੱਕ ਇਸ ਤਰ੍ਹਾਂ ਰਹਿਣ ਦੀ ਉਮੀਦ ਹੈ। ਅਧਿਕਾਰੀ ਲੋਕਾਂ ਨੂੰ ਇਸ ਖੇਤਰ ਤੋਂ ਬਚਣ ਲਈ ਕਹਿ ਰਹੇ ਹਨ।
ਕਾਰ ’ਚ ਛੇ ਜਣੇ ਸਵਾਰ ਸਨ। ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹ ਪੁਲਿਸ ਹਿਰਾਸਤ ’ਚ ਹੈ। ਮਰਨ ਵਾਲਿਆਂ ’ਚ ਇੱਕ 33 ਸਾਲ ਅਤੇ ਦੋ 22 ਸਾਲ ਦੇ ਨੌਜਵਾਨ ਸ਼ਾਮਲ ਹਨ। 23 ਸਾਲ ਅਤੇ 19 ਸਾਲ ਦੇ ਨੌਜਵਾਨਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ