ਮੈਲਬਰਨ : ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ’ਚ ਤਬਾਹੀ ਮਚਾਉਣ ਤੋਂ ਬਾਅਦ ਤੂਫਾਨ ਦਾ ਖ਼ਤਰਾ ਖਤਮ ਹੋ ਗਿਆ ਹੈ, ਇਹ ਰਾਤੋ-ਰਾਤ ਖਤਮ ਹੋ ਗਿਆ। ਤੂਫਾਨ ਕਾਰਨ ਹਜ਼ਾਰਾਂ ਘਰਾਂ ’ਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਵਿਕਟੋਰੀਆ ਦੇ ਲਗਭਗ 900 ਘਰਾਂ ਵਿੱਚ ਅਤੇ ਸਾਊਥ ਆਸਟ੍ਰੇਲੀਆ ਦੇ 1100 ਤੋਂ ਵੱਧ ਘਰਾਂ ਵਿਚ ਅਜੇ ਵੀ ਬਿਜਲੀ ਨਹੀਂ ਹੈ। ਤੂਫਾਨ ਕਾਰਨ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। SES ਨੇ ਵਿਕਟੋਰੀਆ ਵਿੱਚ ਦਰੱਖਤ ਡਿੱਗਣ ਦੀਆਂ 100 ਕਾਲਾਂ ਦਾ ਵੀ ਜਵਾਬ ਦਿੱਤਾ।
ਵਿਕਟੋਰੀਆ ਦੀ ਸਟੇਟ ਐਮਰਜੈਂਸੀ ਸਰਵਿਸ ਨੇ ਪਿਛਲੇ 24 ਘੰਟਿਆਂ ਵਿੱਚ ਮਦਦ ਲਈ 650 ਕਾਲਾਂ ਦਾ ਜਵਾਬ ਦਿੱਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ Geelong ਅਤੇ Frankston ਤੋਂ ਆ ਰਹੀਆਂ ਸਨ। ਇਨ੍ਹਾਂ ਇਲਾਕਿਆਂ ’ਚ 45 ਮਿੰਟਾਂ ’ਚ 50 ਮਿਲੀਮੀਟਰ ਬਾਰਸ਼ ਹੋਈ, ਜਿਸ ਕਾਰਨ ਹੜ੍ਹ ਆ ਗਿਆ। ਮੌਸਮ ਵਿਗਿਆਨ ਬਿਊਰੋ ਦੇ ਬੁਲਾਰੇ ਐਂਗਸ ਹਿਨਸ ਨੇ ਕਿਹਾ ਕਿ ਤੂਫਾਨ ਅੱਜ ਵਾਪਸ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਅੱਜ ਵੀ ਦਿਨ ਭਰ ਕੁਝ ਹੋਰ ਮੀਂਹ ਅਤੇ ਕੁਝ ਠੰਡੀ ਹਵਾ ਦੇਖ ਸਕਦੇ ਹਾਂ, ਪਰ ਆਮ ਤੌਰ ’ਤੇ ਮੌਸਮ ਚੰਗਾ ਰਹੇਗਾ।