ਮੈਲਬਰਨ : ਪੂਰਾ ਵਿਕਟੋਰੀਆ ਤੂਫਾਨ ਅਤੇ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਪ੍ਰਮੁੱਖ ਸੜਕਾਂ ਨਾਲ ਸੰਪਰਕ ਟੁੱਟ ਗਿਆ ਹੈ ਅਤੇ Melbourne ਤੇ Geelong ਸਮੇਤ ਵੱਖ-ਵੱਖ ਇਲਾਕਿਆਂ ਵਿਚ ਹੜ੍ਹ ਆ ਗਿਆ ਹੈ। ਸਟੇਟ ਐਮਰਜੈਂਸੀ ਸਰਵਿਸ (SES) ਨੂੰ ਮਦਦ ਲਈ ਲਗਭਗ 500 ਕਾਲਾਂ ਮਿਲੀਆਂ। ਪਾਣੀ ’ਚ ਡੁੱਬੀਆਂ ਸੜਕਾਂ ਕਾਰਨ ਡਰਾਈਵਰ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮੈਲਬਰਨ ਹਵਾਈ ਅੱਡੇ ’ਤੇ ਤੂਫਾਨ ਕਾਰਨ ਕਈ ਉਡਾਨਾਂ ਦੇਰੀ ਨਾਲ ਉੱਡੀਆਂ। ਹਵਾਵਾਂ ਰਾਤ ਭਰ ਤੇਜ਼ ਹੋ ਗਈਆਂ, ਜਿਸ ਨਾਲ ਲਗਭਗ 1,800 ਘਰਾਂ ਦੀ ਬਿਜਲੀ ਬੰਦ ਹੋ ਗਈ ਅਤੇ ਦੇਰ ਦੁਪਹਿਰ ਤੱਕ ਲਗਭਗ ਸਾਰੇ ਦੁਬਾਰਾ ਜੁੜ ਗਏ।
SES ਨੇ ਸਟੇਟ ਦੇ ਉੱਤਰ-ਪੂਰਬ ਵਿੱਚ ਵਾਵਰੋਲਾ (ਟੋਰਨੇਡੋ) ਬਣਨ ਦੇ ਖਤਰੇ ਬਾਰੇ ਚੇਤਾਵਨੀ ਦਿੱਤੀ ਸੀ, ਹਾਲਾਂਕਿ ਕਿਸੇ ਦੀ ਵੀ ਰਿਪੋਰਟ ਨਹੀਂ ਕੀਤੀ ਗਈ ਹੈ। ਮੈਲਬਰਨ ਵਿਚ ਦਿਨ ਭਰ ਤੂਫਾਨ ਜਾਰੀ ਰਿਹਾ ਪਰ ਸ਼ਾਮ ਨੂੰ ਹਾਲਾਤ ਠੀਕ ਹੋਣ ਦੀ ਉਮੀਦ ਹੈ। ਸਫਾਈ ਦੀਆਂ ਕੋਸ਼ਿਸ਼ਾਂ ਜਾਰੀ ਹਨ, ਵਸਨੀਕਾਂ ਅਤੇ ਕਾਰੋਬਾਰੀ ਮਾਲਕਾਂ ਨੇ ਨੁਕਸਾਨ ਦਾ ਮੁਲਾਂਕਣ ਕੀਤਾ ਹੈ, ਜੋ ਹਜ਼ਾਰਾਂ ਡਾਲਰਾਂ ਵਿੱਚ ਹੋਣ ਦਾ ਅਨੁਮਾਨ ਹੈ।