ਮੈਲਬਰਨ : ਵੀਕਐਂਡ ’ਤੇ ਵਾਪਰੇ ਇਕ ਭਿਆਨਕ ਹਾਦਸੇ ’ਚ ਇਕ ਕਾਰ ਨੇ ਮੈਲਬਰਨ ਦੇ ਕਈ ਲੋਕਾਂ ਨੂੰ ਦਰੜ ਦਿੱਤਾ। ਪੁਲਿਸ ਨੇ ਇਕ ਲਾਇਸੈਂਸ ਤੋਂ ਬਗ਼ੈਰ 23 ਸਾਲ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਰੌਲਾ ਪੈਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਕੱਲ੍ਹ ਤੜਕੇ 1:10 ਵਜੇ ਦੇ ਕਰੀਬ Kooyong ਦੀ Glenferrie Road ’ਤੇ ਪੁੱਜੀ। ਜਦੋਂ ਅਧਿਕਾਰੀ Sir Zelman Cowen Park ਪਹੁੰਚੇ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਾਰਪਾਰਕ ਵਿਚ ਇਕ ਗੱਡੀ ਨੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ।
ਡਰਾਈਵਰ ਤੇਜ਼ ਰਫਤਾਰ ਨਾਲ ਕਾਰ ਪਿੱਛੇ ਕਰ ਰਿਹਾ ਸੀ, ਜਿਸ ਕਾਰਨ Clifton Hill ਦੀ ਰਹਿਣ ਵਾਲੀ 24 ਸਾਲ ਦੀ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਹੋਰ ਔਰਤ, ਜਿਸ ਦੀ ਉਮਰ 26 ਸਾਲ ਹੈ, ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਕ 25 ਸਾਲ ਦੇ ਵਿਅਕਤੀ ਨੂੰ ਵੀ ਸੱਟ ਲੱਗੀ ਪਰ ਉਹ ਗੰਭੀਰ ਜ਼ਖਮੀ ਹੋਣ ਤੋਂ ਬਚ ਗਿਆ।
ਸਨਬਰੀ ਦੇ ਰਹਿਣ ਮੁਲਜ਼ਮ ਡਰਾਈਵਰ ’ਤੇ ਗੈਰ ਇਰਾਦਤਨ ਗੱਡੀ ਚਲਾਉਣ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਮੌਤ ਦਾ ਕਾਰਨ ਬਣਨ ਅਤੇ ਲਾਪਰਵਾਹੀ ਨਾਲ ਗੰਭੀਰ ਸੱਟ ਪਹੁੰਚਾਉਣ ਸਮੇਤ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ।