Dementia ਦੀ ਬਿਮਾਰੀ ਆਸਟ੍ਰੇਲੀਆ ’ਚ ਮੌਤ ਦਾ ਪ੍ਰਮੁੱਖ ਕਾਰਨ ਬਣਨ ਦੇ ਕੰਢੇ ਪੁੱਜੀ, ਜਾਣੋ ਕੀ ਕਹਿੰਦੇ ਨੇ ABS ਦੇ ਤਾਜ਼ਾ ਅੰਕੜੇ

ਮੈਲਬਰਨ : ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿਚ Dementia ਮੌਤ ਦੇ ਪ੍ਰਮੁੱਖ ਕਾਰਨ ਦੇ ਮਾਮਲੇ ’ਚ ਦਿਲ ਦੀਆਂ ਬਿਮਾਰੀਆਂ ਨੂੰ ਵੀ ਪਿੱਛੇ ਛੱਡਣ ਦੀ ਕਗਾਰ ’ਤੇ ਹੈ।

ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੁਆਰਾ ਵੀਰਵਾਰ ਨੂੰ ਪ੍ਰਕਾਸ਼ਤ ਅੰਕੜਿਆਂ ਅਨੁਸਾਰ, 2023 ਵਿੱਚ ਆਸਟ੍ਰੇਲੀਆ ਵਿੱਚ 9.2 ਫ਼ੀਸਦੀ ਮੌਤਾਂ ਲਈ ਦਿਲ ਦੀਆਂ ਬਿਮਾਰੀਆਂ ਸ਼ਾਮਲ ਸਨ। ਜਦਕਿ Dementia 9.1 ਫ਼ੀਸਦੀ ਮੌਤਾਂ ਦਾ ਕਾਰਨ ਬਣਿਆ। Dementia ਦਿਮਾਗ਼ ਦੇ ਸੈੱਲਾਂ ਦੇ ਮਰ ਜਾਣ ਦੀ ਬਿਮਾਰੀ ਹੁੰਦੀ ਹੈ ਜਿਸ ਨਾਲ ਯਾਦਾਸ਼ਤ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਰੋਜ਼ਾਨਾ ਦੇ ਆਮ ਕੰਮ ਕਰਨ ’ਚ ਵੀ ਪ੍ਰੇਸ਼ਾਨੀ ਆਉਣ ਲਗਦੀ ਹੈ। ਇਸ ਦਾ ਕੋਈ ਇਲਾਜ ਨਹੀਂ ਹੁੰਦਾ। ਜ਼ਿਆਦਾਤਰ ਇਹ ਬਿਮਾਰੀ ਵਡੇਰੀ ਉਮਰ ਦੇ ਲੋਕਾਂ ਨੂੰ ਹੁੰਦੀ ਹੈ।

2023 ਦੌਰਾਨ ਪੂਰੇ ਦੇਸ਼ ’ਚ 183,131 ਮੌਤਾਂ ਦਰਜ ਕੀਤੀਆਂ ਗਈਆਂ, ਮੌਤ ਦੇ ਪੰਜ ਪ੍ਰਮੁੱਖ ਕਾਰਨ ਦਿਲ ਦੀ ਬਿਮਾਰੀ, Dementia (ਅਲਜ਼ਾਈਮਰ ਸਮੇਤ), ਸੇਰੇਬਰੋਵੈਸਕੁਲਰ ਬਿਮਾਰੀ, ਫੇਫੜਿਆਂ ਦਾ ਕੈਂਸਰ ਅਤੇ ਚਿਰਕਾਲੀਨ ਸਾਹ ਦੀ ਬਿਮਾਰੀ ਸਨ।