ਮੈਲਬਰਨ : ANZ Bank ਨੇ ਵੀ ਅੱਜ ਇਕ ਤੋਂ ਪੰਜ ਸਾਲ ਦੀ ਮਿਆਦ ਦੇ ਕਰਜ਼ਿਆਂ ’ਤੇ ਵਿਆਜ ਰੇਟ ’ਚ 0.70 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਆਸਟ੍ਰੇਲੀਆ ਦੇ ਵੱਡੇ ਬੈਂਕਾਂ ’ਚ ਸ਼ੁਮਾਰ ANZ Bank ਦਾ ਇਹ ਫੈਸਲਾ 8 ਅਕਤੂਬਰ ਅਤੇ 22 ਜੁਲਾਈ ਨੂੰ NAB ਵੱਲੋਂ ਰੇਟ ਵਿੱਚ ਕਟੌਤੀ, 23 ਅਗਸਤ ਨੂੰ CBA ਦੀ ਕਟੌਤੀ ਅਤੇ 21 ਅਗਸਤ ਨੂੰ Westpac ਦੀ ਕਟੌਤੀ ਤੋਂ ਬਾਅਦ ਆਇਆ ਹੈ।
ANZ ਨੇ ਆਪਣੇ owner-occupier ’ਚ ਵੀ ਫ਼ਿਕਸਡ ਰੇਟ ਵਿੱਚ 0.60 ਫ਼ੀਸਦੀ ਅੰਕਾਂ ਤੱਕ ਦੀ ਕਟੌਤੀ ਕੀਤੀ ਹੈ। ਨਿਵੇਸ਼ਕਾਂ ਲਈ ਫ਼ਿਕਸਡ ਰੇਟ ਵਿੱਚ 0.60 ਫ਼ੀਸਦੀ ਅੰਕਾਂ ਤੱਕ ਦੀ ਕਟੌਤੀ ਕੀਤੀ ਗਈ ਸੀ। ਬੈਂਕ ਦਾ ਸਭ ਤੋਂ ਘੱਟ ਨਿਰਧਾਰਤ ਰੇਟ ਹੁਣ 6 ਫ਼ੀਸਦੀ ਤੋਂ ਘੱਟ ਹੋ ਗਿਆ ਹੈ। ਦੋ ਅਤੇ ਤਿੰਨ ਸਾਲ ਦੀ ਮਿਆਦ ਦੇ owner-occupier ਜੋ 20 ਪ੍ਰਤੀਸ਼ਤ ਜਮ੍ਹਾਂ ਰਾਸ਼ੀ ਦੇ ਨਾਲ ਮੂਲ ਅਤੇ ਵਿਆਜ ਦਾ ਭੁਗਤਾਨ ਕਰ ਰਹੇ ਹਨ, ਹੁਣ 5.99 ਦਾ ਰੇਟ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਪਿਛਲੇ ਮਹੀਨੇ 42 ਕਰਜ਼ਦਾਤਾਵਾਂ ਨੇ ਆਪਣੇ ਫ਼ਿਕਸਡ ਰੇਟ ਵਿੱਚ ਕਟੌਤੀ ਕੀਤੀ ਹੈ। ਬਾਜ਼ਾਰ ’ਚ ਹੁਣ ਸਭ ਤੋਂ ਘੱਟ ਫ਼ਿਕਸਡ ਰੇਟ SWS ਬੈਂਕ ਦਾ ਹੈ, ਜੋ ਤਿੰਨ ਸਾਲ ਦੀ ਮਿਆਦ ’ਤੇ ਸਿਰਫ 4.99 ਫ਼ੀਸਦੀ ਰੇਟ ਦੇ ਰਿਹਾ ਹੈ।