ਹੋਣ ਵਾਲੇ ਮੁੰਡੇ ਦੀ ਖ਼ੁਸ਼ੀ ਹੁੱਲੜਬਾਜ਼ੀ ਕਰਨਾ ਪਿਆ ਮਹਿੰਗਾ, ਜਾਣੋ ਕਿਉਂ ਮੈਲਬਰਨ ਪੁਲਿਸ ਨੇ ਲਗਾਇਆ ਵੱਡਾ ਜੁਰਮਾਨਾ!

ਮੈਲਬਰਨ : ਮੈਲਬਰਨ ਦੇ ਦੱਖਣ-ਪੂਰਬ ’ਚ ਇਕ ਹੋਣ ਵਾਲੇ ਬੱਚੇ ਦੇ ਲਿੰਗ ਦਾ ਪ੍ਰਗਟਾਵਾ ਕਰਨ ਵਾਲੀ ਪਾਰਟੀ ਨੇ ਉਸ ਸਮੇਂ ਅਚਾਨਕ ਗੰਭੀਰ ਮੋੜ ਲੈ ਲਿਆ ਜਦੋਂ ਪੁਲਿਸ ਨੇ ਹੁੱਲੜਬਾਜ਼ੀ ਦੀਆਂ ਖਬਰਾਂ ਮਿਲਣ ’ਤੇ ਤੁਰੰਤ ਪਹੁੰਚ ਗਈ। ਦਰਅਸਲ ਹੋਣ ਵਾਲੇ ਬੱਚੇ ਦਾ 29 ਸਾਲ ਦਾ ਪਿਤਾ ਬੱਚੇ ਦੇ ਲਿੰਗ ਦਾ ਖੁਲਾਸਾ ਕਰਨ ਲਈ ਆਪਣੀ ਗੱਡੀ ਵਿਚੋਂ ਨੀਲਾ ਧੂੰਆਂ ਛੱਡਦਾ ਹੋਇਆ ਗੱਡੀ ਨੂੰ ਗੋਲ ਚੱਕਰ ’ਚ ਘੁਮਾਉਣ ਲੱਗਾ।

ਇਸ ਦੌਰਾਨ ਕਈ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਨੇ ਤੁਰੰਤ ਪਹੁੰਚ ਕੇ ਡਰਾਈਵਰ ਨੂੰ ਰੋਕ ਦਿੱਤਾ ਅਤੇ ਕਾਰ ਨੂੰ ਜ਼ਬਤ ਕਰ ਲਿਆ। ਨਾਲ ਹੀ ਡਰਾਈਵਰ ਨੂੰ 1100 ਡਾਲਰ ਤੋਂ ਵੱਧ ਦਾ ਜੁਰਮਾਨੇ ਨਾਲ ਉਸ ’ਤੇ ਟ੍ਰੈਫਿਕ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਗਿਆ। ਇਹੀ ਨਹੀਂ ਪੁਲਿਸ ਅਧਿਕਾਰੀ ਪਾਰਟੀ ’ਚ ਮੌਜੂਦ ਸੰਭਾਵਿਤ ਹੋਰ ਵੀ ਹੁੱਲੜਬਾਜ਼ ਡਰਾਈਵਰਾਂ ਦੀ ਜਾਂਚ ਕਰ ਰਹੇ ਹਨ ਅਤੇ ਇਸ ਨੂੰ ਵੇਖ ਰਹੇ ਹਾਜ਼ਰ ਲੋਕਾਂ ਨੂੰ ਵੀ 500 ਡਾਲਰ ਦਾ ਜੁਰਮਾਨਾ ਜਾਰੀ ਕਰ ਸਕਦੇ ਹਨ।

ਸੀਨੀਅਰ ਸਾਰਜੈਂਟ ਫਿਲਿਪ ਹੁਲੀ ਨੇ ਕਿਹਾ ਕਿ ਗੱਡੀ ਨੂੰ ਗੋਲ-ਗੋਲ ਘੁਮਾਉਣਾ ਬਹੁਤ ਖ਼ਤਰਨਾਕ ਹੁੰਦਾ ਹੈ ਕਿਉਂਕਿ ਭਾਵੇਂ ਤੁਹਾਨੂੰ ਲਗਦਾ ਹੈ ਕਿ ਗੱਡੀ ਤੁਹਾਡੇ ਕੰਟਰੋਲ ਹੇਠ ਹੈ ਪਰ ਅਸਲ ’ਚ ਇਹ ਬੇਕਾਬੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਕਈ ਲੋਕਾਂ ਦੀਆਂ ਮੌਤਾਂ ਹੁੰਦੀਆਂ ਵੇਖੀਆਂ ਹਨ। ਖਤਰਨਾਕ ਵਿਵਹਾਰ ਦੀ ਨਿੰਦਾ ਕਰਦਿਆਂ ਜਸ਼ਨ ਮਨਾਉਣ ਦੇ ਸੁਰੱਖਿਅਤ ਤਰੀਕਿਆਂ ਦੀ ਸਲਾਹ ਦਿੰਦੇ ਹੋਏ ਕਿਹਾ, ‘‘ਸੜਕਾਂ ’ਤੇ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਮਚਾਉਣ ਅਤੇ ਬਾਕੀ ਸਾਰਿਆਂ ਨੂੰ ਖਤਰੇ ਵਿੱਚ ਪਾਉਣ ਦੀ ਬਜਾਏ ਕੇਕ ਨਾਲ ਖ਼ੁਸ਼ੀ ਮਨਾਈ ਜਾਵੇ ਤਾਂ ਚੰਗਾ ਰਹੇਗਾ।’’ ਜ਼ਿਕਰਯੋਗ ਹੈ ਕਿ ਪਾਰਟੀ ਵਿਚ ਛੋਟੇ ਬੱਚਿਆਂ ਸਮੇਤ ਲਗਭਗ 30 ਲੋਕ ਸ਼ਾਮਲ ਸਨ।