NSW ’ਚ ਭਿਆਨਕ ਸੜਕੀ ਹਾਦਸਾ, ਚਾਰ ਜਣਿਆਂ ਦੀ ਮੌਤ, ਇੱਕ ਹੋਰ ਗੰਭੀਰ ਜ਼ਖ਼ਮੀ

ਮੈਲਬਰਨ : NSW ਦੇ ਪੇਂਡੂ ਇਲਾਕੇ ’ਚ ਸਥਿਤ Dubbo ਦੇ ਦੱਖਣ-ਪੱਛਮ ’ਚ ਬੀਤੀ ਰਾਤ ਹੋਏ ਇਕ ਭਿਆਨਕ ਹਾਦਸੇ ’ਚ 18 ਅਤੇ 19 ਸਾਲ ਦੇ ਦੋ ਲੜਕਿਆਂ ਅਤੇ 57 ਸਾਲ ਦੇ ਇਕ ਮਰਦ ਅਤੇ ਔਰਤ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੂੰ ਰਾਤ ਕਰੀਬ 9:20 ਵਜੇ Newell ਹਾਈਵੇ ’ਤੇ ਬੁਲਾਇਆ ਗਿਆ। NSW ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਓਰਾਨਾ ਮਿਡ-ਵੈਸਟਰਨ ਪੁਲਿਸ ਡਿਸਟ੍ਰਿਕਟ ਨਾਲ ਜੁੜੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਦੇਖਿਆ ਕਿ ਇੱਕ Toyota Hilux ਅਤੇ ਇੱਕ Toyota Hiace ਵੈਨ ਦੀ ਟੱਕਰ ਹੋਈ ਸੀ।

ਮ੍ਰਿਤਕਾਂ ’ਚੋਂ 57 ਸਾਲਾਂ ਦੇ ਦੋ ਵਿਅਕਤੀਆਂ ਦੀ ਪਛਾਣ ਪਤੀ-ਪਤਨੀ Graham ਅਤੇ Sue Tait ਵੱਜੋਂ ਹੋਈ ਹੈ। Sue Tait ਇੱਕ ਅਧਿਆਪਕ ਸੀ ਜੋ Parkes Early Childhood Centre ’ਚ ਪਿਛਲੇ 17 ਸਾਲਾਂ ਤੋਂ ਪੜ੍ਹਾ ਰਹੀ ਸੀ। Graham Tait ਇੱਕ ਤਜਰਬੇਕਾਰ ਕੋਚ ਡਰਾਈਵਰ ਸੀ। ਇਸ  ਤੋਂ ਇਲਾਵਾ ਹਾਦਸੇ ’ਚ Lochie Jacobs, 18, ਅਤੇ ਉਸ ਦਾ ਦੋਸਤ Joey Urban, 19, ਵੀ ਮਾਰੇ ਗਏ, ਜੋ Toyota Hilux ’ਚ ਜਾ ਰਹੇ ਸਨ। ਇਕ 23 ਸਾਲ ਦਾ ਇੱਕ ਵਿਅਕਤੀ ਜੋ ਗੱਡੀ ਚਲਾ ਰਿਹਾ ਸੀ, ਨੂੰ ਲੱਤ ’ਤੇ ਸ਼ੱਕੀ ਸੱਟਾਂ ਲੱਗਣ ਕਾਰਨ Dubbo ਦੇ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਨਾਲ ਇਸ ਸਾਲ ਸਟੇਟ ਵਿੱਚ ਸੜਕਾਂ ਦੀ ਗਿਣਤੀ 248 ਹੋ ਗਈ ਹੈ।