ਮੈਲਬਰਨ : ਸਿਡਨੀ ਵਿਚ ਰਿਕਾਰਡ ਗਿਣਤੀ ਵਿਚ ਕਾਰ ਰਜਿਸਟ੍ਰੇਸ਼ਨ ਦੇ ਬਾਵਜੂਦ, ਸ਼ਹਿਰ ਦੀਆਂ ਸੜਕਾਂ ’ਤੇ ਕੁਝ ਅਜੀਬ ਹੋ ਰਿਹਾ ਹੈ। ਭੀੜ ਘੱਟ ਹੋ ਰਹੀ ਹੈ। ਲੋਕਾਂ ਨੂੰ ਲਾਇਸੈਂਸ ਮਿਲਣ ਦੀ ਗਿਣਤੀ ਵਧ ਰਹੀ ਹੈ, ਅਤੇ ਘਰਾਂ ’ਚ ਕਾਰਾਂ ਦੀ ਗਿਣਤੀ ਵੀ। ਹਾਲਾਂਕਿ ਸੜਕਾਂ ’ਤੇ ਕਾਰਾਂ ਦੀ ਗਿਣਤੀ 10 ਤੋਂ 16 ਫ਼ੀਸਦੀ ਘਟ ਹੈ।
ਸਿਡਨੀ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਟ੍ਰਾਂਸਪੋਰਟ ਐਂਡ ਲੌਜਿਸਟਿਕਸ ਦੇ ਇਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਕਾਰਨ ਇਹ ਹੈ ਕਿ ਵਧੇਰੇ ਲੋਕ ਘਰ ਤੋਂ ਕੰਮ ਕਰ ਰਹੇ ਹਨ। ਸਿਡਨੀ ’ਚ ਹਰ ਚਾਰ ਵਿੱਚੋਂ ਇੱਕ ਵਿਅਕਤੀ ਘਰੋਂ ਕੰਮ ਕਰ ਰਿਹਾ ਹੈ, ਅਤੇ ਦਫਤਰਾਂ ਵਿੱਚ ਅੱਧੇ ਦਿਨ ਕੰਮ ਕਰਨ ਦੀ ਸ਼ਿਫਟ ਹੈ। ਰਹਿਣ ਦੀ ਲਾਗਤ ਦਾ ਦਬਾਅ ਵੀ ਲੋਕਾਂ ਨੂੰ ਆਪਣੀਆਂ ਕਾਰਾਂ ਦੀ ਘੱਟ ਵਰਤੋਂ ਕਰਨ ਲਈ ਮਜਬੂਰ ਕਰ ਰਿਹਾ ਹੈ। ਸਿਡਨੀ ਦੀਆਂ ਸੜਕਾਂ ‘ਤੇ ਸਭ ਤੋਂ ਭੀੜ-ਭੜੱਕੇ ਵਾਲਾ ਸਮਾਂ ਸ਼ਨੀਵਾਰ ਸਵੇਰੇ 11 ਵਜੇ ਹੁੰਦਾ ਹੈ, ਜਿਸ ਦਾ ਮੁੱਖ ਕਾਰਨ ਬੱਚਿਆਂ ਵੱਲੋਂ ਖੇਡਾਂ ’ਤੇ ਜਾਣ ਦੀ ਦੌੜ ਹੁੰਦੀ ਹੈ।