ਭਾਰਤ ਦੀ ਫੇਰੀ ’ਤੇ ਆਏ ਪ੍ਰੀਮੀਅਰ Jacinta Allan ਨੇ ਕਾਤਲ ਡਰਾਈਵਰ ਪੁਨੀਤ ਦੀ ਸਪੁਰਦਗੀ ਲਈ ਜ਼ੋਰਦਾਰ ਵਕਾਲਤ ਕੀਤੀ

ਮੈਲਬਰਨ : ਭਾਰਤ ਦੀ ਫੇਰੀ ’ਤੇ ਆਈ ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਆਸਟ੍ਰੇਲੀਆ ’ਚ ਇੱਕ ਵਿਅਕਤੀ ਨੂੰ ਕਾਰ ਹੇਠ ਦਰੜ ਕੇ ਮਾਰਨ ਤੋਂ ਬਾਅਦ ਭੱਜ ਕੇ ਭਾਰਤ ਆ ਚੁੱਕੇ ਡਰਾਈਵਰ ਪੁਨੀਤ ਦੀ ਹਵਾਲਗੀ ਲਈ ਕਾਰਵਾਈ ਦੀ ਮੰਗ ਕੀਤੀ ਹੈ। Allan ਨੇ ਪੁਨੀਤ ਨੂੰ ‘ਡਰਪੋਕ’ ਕਿਹਾ ਅਤੇ ਉਸ ਦੀ ਹਵਾਲਗੀ ਲਈ ਵਿਕਟੋਰੀਅਨ ਸਰਕਾਰ ਦਾ ਸਮਰਥਨ ਪ੍ਰਗਟਾਇਆ। ਪੁਨੀਤ ਪਿਛਲੇ 15 ਸਾਲਾਂ ਤੋਂ ਹਵਾਲਗੀ ਤੋਂ ਬਚ ਰਿਹਾ ਹੈ। 2008 ’ਚ ਉਸ ਦੀ ਕਾਰ ਨਾਲ ਟੱਕਰ ਹੋ ਜਾਣ ਕਾਰਨ Dean Hofstee ਦੀ ਮੌਤ ਹੋ ਗਈ ਸੀ। Allan ਨੇ ਭਾਰਤ ਵਿਚ ਆਪਣੇ ਚਾਰ ਦਿਨਾਂ ਵਪਾਰ ਦੌਰੇ ਦੌਰਾਨ ਹਵਾਲਗੀ ਲਈ ਜ਼ੋਰ ਦਿੱਤਾ, ਜਿੱਥੇ ਉਨ੍ਹਾਂ ਨੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਪੁਨੀਤ ਦੀ ਵਿਕਟੋਰੀਆ ਵਾਪਸੀ ਲਈ ਦਬਾਅ ਪਾਇਆ ਤਾਂ ਜੋ ਨਿਆਂ ਦਾ ਸਾਹਮਣਾ ਕੀਤਾ ਜਾ ਸਕੇ।