ਅਫ਼ਗਾਨਿਸਤਾਨ ’ਚ ਤੈਨਾਤ ਰਹੇ ਕਈ ADF ਕਮਾਂਡਰਾਂ ਦੇ ਮੈਡਲ ਖੋਹੇ ਗਏ, ਜਾਣੋ ਕਾਰਨ

ਮੈਲਬਰਨ : ਆਸਟ੍ਰੇਲੀਆਈ ਫੌਜੀਆਂ ਦੇ ਅਫਗਾਨਿਸਤਾਨ ’ਚ 39 ਲੋਕਾਂ ਦੀ ਕਥਿਤ ਗੈਰ-ਕਾਨੂੰਨੀ ਹੱਤਿਆ ’ਚ ਸ਼ਾਮਲ ਹੋਣ ਦੀ ਇਕ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕੁਝ ਫੌਜੀ ਕਮਾਂਡਰਾਂ ਦੇ ਮੈਡਲ ਖੋਹ ਲਏ ਗਏ ਹਨ। ਰੱਖਿਆ ਮੰਤਰੀ Richard Marles ਨੇ ਬ੍ਰੇਟਨ ਰਿਪੋਰਟ ’ਤੇ ਸਰਕਾਰ ਦੀ ਅੰਤਿਮ ਪ੍ਰਤੀਕਿਰਿਆ ਦਿੱਤੀ, ਜਿਸ ਨੇ 2005 ਅਤੇ 2016 ਦੇ ਵਿਚਕਾਰ ਅਫਗਾਨਿਸਤਾਨ ਵਿੱਚ ADF ਦੇ ਦੁਰਵਿਵਹਾਰ ਦੀ ਜਾਂਚ ਕੀਤੀ ਸੀ। ਰਿਪੋਰਟ ਵਿੱਚ ਆਸਟ੍ਰੇਲੀਆਈ ਵਿਸ਼ੇਸ਼ ਬਲਾਂ ਵੱਲੋਂ ਨਾਗਰਿਕਾਂ ਅਤੇ ਕੈਦੀਆਂ ਦੇ 39 ਕਤਲਾਂ ਦੇ ਸਬੂਤ ਮਿਲੇ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ADF ਦੇ ਜਵਾਨਾਂ ਨੇ ਲੁਕਾਇਆ ਸੀ। ਜਿਨ੍ਹਾਂ ਕਮਾਂਡਰਾਂ ਦੇ ਮੈਡਲ ਖੋਹੇ ਗਏ ਹਨ, ਉਨ੍ਹਾਂ ਦੀ ਸਹੀ ਗਿਣਤੀ ਅਤੇ ਪਛਾਣ ਦਾ ਖੁਲਾਸਾ ਨਿੱਜਤਾ ਦੀਆਂ ਚਿੰਤਾਵਾਂ ਕਾਰਨ ਨਹੀਂ ਕੀਤਾ ਗਿਆ ਹੈ। ਕਥਿਤ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਸਕੀਮ ਵੀ ਸਥਾਪਤ ਕੀਤੀ ਗਈ ਹੈ।