ਵਿਕਟੋਰੀਆ ’ਚ ਮਿਡਵਾਈਵਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਡਾਕਟਰਾਂ ਦਾ ਬੋਝ ਘੱਟ ਹੋਣ ਦੀ ਉਮੀਦ

ਮੈਲਬਰਨ : ਵਿਕਟੋਰੀਆ ’ਚ ਹੁਣ ਮਿਡਵਾਈਵਸ ਨੂੰ ਨਵੀਂ ਜਿੰਮੇਵਾਰੀ ਅਤੇ ਤਾਕਤ ਦਿਤੀ ਗਈ ਹੈ। ਐਲਨ ਲੇਬਰ ਸਰਕਾਰ ਨੇ ਹੁਣ ਮਿਡਵਾਈਵਸ ਵੱਲੋਂ ਮਰੀਜ਼ਾਂ ਨੂੰ ਮੁਢਲੀਆਂ ਦਵਾਈਆਂ ਲਿਖ ਕੇ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। Health Minister Mary-Ann Thomas ਐਲਾਨ ਕੀਤਾ ਕਿ ਹੁਣ ਮਿਡਵਾਈਵਜ਼ ਪੁਰਾਣੀ ਸੂਚੀ ਨਹੀਂ ਬਲਕਿ ਨਵੀਂ ਸੂਚੀ ਅਨੁਸਾਰ ਮਰੀਜ਼ਾਂ ਨੂੰ ਦਵਾਈਆਂ ਤਜਵੀਜ਼ ਕਰ ਸਕਣਗੀਆਂ। ਇਸ ਤਰ੍ਹਾਂ ਉਹ ਹੁਣ ਡਾਕਟਰ ਦੀ ਬਜਾਏ ਖੁਦ ਮਰੀਜ਼ਾਂ ਨੂੰ ਲੋਕਲ ਅਨਸਥੀਸੀਆ, ਐਂਟੀਬਾਇਓਟਿਕਸ ਜਾਂ ਅਨਾਲਜੈਸਿਕ ਦਵਾਈਆਂ ਲਿਖ ਸਕਣਗੀਆਂ। ਪਰ ਇਸ ਲਈ ਉਨ੍ਹਾਂ ਨੂੰ ਘੱਟੋ-ਘੱਟ ਤਿੰਨ ਸਾਲ ਦਾ ਕੁੱਲ ਵਕਤੀ ਕਲਿਨੀਕਲ ਤਜਰਬਾ ਅਤੇ ਸ਼ੈਡਿਊਲ 2, 3, 4, 8 ਦਵਾਈਆਂ ਨੂੰ ਤਜਵੀਜ ਕਰਨ ਦੀ ਟਰੇਨਿੰਗ ਮਿਲੀ ਹੋਵੇ। ਨਵਾਂ ਨਿਯਮ 1 ਸਤੰਬਰ ਤੋਂ ਪੂਰੇ ਸਟੇਟ ਦੇ ਸਿਹਤ ਸੇਵਾ ਕੇਂਦਰਾਂ ’ਚ ਲਾਗੂ ਹੋ ਗਿਆ ਹੈ।