ਆਸਟ੍ਰੇਲੀਆ ਦਾ ਰਿਟੇਲ ਖੇਤਰ ’ਚ ਮੰਦੀ ਸ਼ਿਕਾਰ, ਮਹਿੰਗਾਈ ਰੇਟ ਘਟਣ ਨਾਲ ਵੀ ਫ਼ਰਕ ਨਾ ਪਿਆ

ਮੈਲਬਰਨ: Deloitte Access Economics ਦੇ ਪਾਰਟਨਰ Dave Rumbens ਮੁਤਾਬਕ ਆਸਟ੍ਰੇਲੀਆ ਦਾ ਰਿਟੇਲ ਖੇਤਰ 18 ਮਹੀਨਿਆਂ ਤੋਂ ਮੰਦੀ ’ਚ ਹੈ ਅਤੇ ਪਿਛਲੀਆਂ ਸੱਤ ਤਿਮਾਹੀਆਂ ’ਚੋਂ 6 ਤਿਮਾਹੀਆਂ ’ਚ ਰਿਟੇਲ ਖਰਚ ’ਚ ਗਿਰਾਵਟ ਆਈ ਹੈ। ਜੂਨ 2023 ਤੋਂ 2.5٪ ਦੀ ਗਿਰਾਵਟ ਅਤੇ ਜੂਨ 2022 ਤੋਂ 6.3٪ ਦੀ ਗਿਰਾਵਟ ਦੇ ਨਾਲ ਲਗਾਤਾਰ ਅੱਠ ਤਿਮਾਹੀਆਂ ਵਿੱਚ ਅਸਲ ਪ੍ਰਤੀ ਵਿਅਕਤੀ ਰਿਟੇਲ ਖਰਚ ਵਿੱਚ ਗਿਰਾਵਟ ਆਈ ਹੈ।

ਆਉਣ ਵਾਲੇ ਮਹੀਨੇ ਵੀ ਰਿਟੇਲ ਵਿਕਰੇਤਾਵਾਂ ਲਈ ਚੁਣੌਤੀਪੂਰਨ ਹੋਣ ਦੀ ਉਮੀਦ ਹੈ, ਕਿਉਂਕਿ ਪਰਿਵਾਰ ਮੌਰਗੇਜ ਰੇਟ ਅਤੇ ਰਹਿਣ-ਸਹਿਣ ਦੀ ਲਾਗਤ ਦੇ ਦਬਾਅ ਕਾਰਨ ਬਜਟ ਨੂੰ ਘੱਟ ਕਰ ਰਹੇ ਹਨ। ਮਹੀਨਾਵਾਰ ਮਹਿੰਗਾਈ ਘਟ ਕੇ 3.5٪ ਹੋਣ ਦੇ ਬਾਵਜੂਦ, ਰਿਟੇਲ ਖੇਤਰ ਇੱਕ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਿਹਾ ਹੈ, ਮਾੜੀ ਆਰਥਿਕ ਸਥਿਤੀਆਂ, ਕਮਜ਼ੋਰ ਕਿਰਤ ਬਾਜ਼ਾਰ ਅਤੇ ਕਾਰੋਬਾਰਾਂ ਦੇ ਦਿਵਾਲੀਆ ਹੋਣ ਵਿੱਚ ਵਾਧਾ ਹੋ ਰਿਹਾ ਹੈ। ਹਾਲਾਂਕਿ, Rumbens ਦਾ ਕਹਿਣਾ ਹੈ ਆਉਣ ਵਾਲੇ ਮਹੀਨੇ ਜ਼ਿਆਦਾ ਚੁਨੌਤੀਪੂਰਨ ਹੋ ਸਕਦੇ ਹਨ, ਪਰ ਕ੍ਰਿਸਮਸ ਕਾਰਨ ਪਹਿਲਾਂ ਨਾਲੋਂ ਸਥਿਤੀ ਬਿਹਤਰੀ ਹੋ ਸਕਦੀ ਹੈ।