ਮੈਲਬਰਨ : ਨਿਊਜ਼ੀਲੈਂਡ ਦੇ Tauranga ਸਥਿਤ ਇਕ ਗੁਰਦੁਆਰੇ ’ਚ ਸ਼ਨੀਵਾਰ ਨੂੰ ਹਿੰਸਕ ਝੜਪ ਹੋ ਗਈ, ਜੋ ਨੇੜਲੇ ਮਾਲ ਤਕ ਫੈਲ ਗਈ। Cheyne ਰੋਡ ’ਤੇ ਸ਼ਾਮ 5:30 ਵਜੇ ਕਥਿਤ ਤੌਰ ’ਤੇ ਕਿਰਪਾਨਾਂ ਅਤੇ ਬੇਸਬਾਲ ਬੈਟ ਨਾਲ ਦੋ ਧੜਿਆਂ ਨੇ ਇੱਕ-ਦੂਜੇ ’ਤੇ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਗੁਰਦੁਆਰੇ ਵਿਚ ਦੋ ਗਰੁੱਪਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਮੈਨੇਜਮੈਂਟ ਦੇ ਵਿਵਾਦ ਨਾਲ ਜੁੜੀ ਹੈ।
ਟੌਰੰਗਾ ਸਿੱਖ ਸੁਸਾਇਟੀ ਦਾ ਦਾਅਵਾ ਹੈ ਕਿ ਜਦੋਂ ਉਨ੍ਹਾਂ ਦੀ ਮੀਟਿੰਗ ਚਲ ਰਹੀ ਸੀ ਤਾਂ ਇਕ ਸਮੂਹ ਹਥਿਆਰਾਂ ਨਾਲ ਗੁਰਦੁਆਰੇ ਵਿਚ ਪਹੁੰਚਿਆ, ਜਿਸ ਕਾਰਨ ਝਗੜਾ ਹੋਇਆ। ਦੂਜੇ ਸਮੂਹ ਸੁਪਰੀਮ ਸਿੱਖ ਸੋਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਝਗੜਾ ਗਲਤਫਹਿਮੀ ਕਾਰਨ ਸ਼ੁਰੂ ਹੋਇਆ ਸੀ ਅਤੇ ਉਹ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਦੇ।
ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗਵਾਹਾਂ ਨੂੰ ਅੱਗੇ ਆਉਣ ਤੇ ਸਬੂਤਾਂ ਦੀ ਅਪੀਲ ਕਰ ਰਹੀ ਹੈ। ਇਸੇ ਰਾਤ ਬਾਅਦ ਵਿੱਚ Pyes Pa ਰੋਡ ’ਤੇ ਸਥਿਤ ਮਾਲ ਵੀ ਹਮਲੇ ਦੀ ਰਿਪੋਰਟ ਸਾਹਮਣੇ ਆਈ ਜਿਸ ਦੇ ਨਤੀਜੇ ਵਜੋਂ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
Source: NZ Herald