ਕਿਹੜਾ ਹੈ ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਸ਼ਹਿਰ? ਸਿਡਨੀ ਅਤੇ ਪਰਥ ਨੂੰ ਵੀ ਪਿੱਛੇ ਛਡਿਆ ਇਸ ਸ਼ਹਿਰ ਨੇ

Adelaide

ਮੈਲਬਰਨ : City ਵੱਲੋਂ ਕਰਵਾਏ ਇੱਕ ਸਰਵੇਖਣ ਅਨੁਸਾਰ Adelaide ਨੂੰ ਰਹਿਣ ਵਿਸ਼ਵ ਪੱਧਰ ’ਤੇ 20ਵੇਂ ਸਭ ਤੋਂ ਮਹਿੰਗੇ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਹੈਰਾਨੀਜਨਕ ਤਰੀਕੇ ਨਾਲ ਇਸ ਨੇ ਤਾਜ਼ਾ ਲਾਗਤ ਸੂਚਕ ਅੰਕ ਵਿੱਚ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਸਿਰਫ਼ ਕੈਨਬਰਾ ਤੋਂ ਪਿੱਛੇ ਹੈ ਜੋ ਵਿਸ਼ਵ ਪਧਰ ’ਤੇ 12ਵੇਂ ਅਤੇ ਆਸਟ੍ਰੇਲੀਆ ’ਚ ਸਭ ਤੋਂ ਮਹਿੰਗਾ ਸ਼ਹਿਰ ਹੈ।

ਐਡੀਲੇਡ ਵਿੱਚ ਔਸਤਨ ਮਕਾਨ ਦੀ ਕੀਮਤ 929,972 ਡਾਲਰ ਹੈ, ਅਤੇ ਇੱਕ ਘਰ ਲਈ ਔਸਤਨ ਕਿਰਾਏ ਦੀ ਮੰਗ ਕੀਮਤ 595 ਡਾਲਰ ਹੈ, ਜੋ ਵੇਖਣ ’ਚ ਇਸ ਨੂੰ ਸਿਡਨੀ ਅਤੇ ਕੈਨਬਰਾ ਨਾਲੋਂ ਵਧੇਰੇ ਕਿਫਾਇਤੀ ਬਣਾਉਂਦੀ ਹੈ। ਪਰ ਮਾਹਰ ਐਡੀਲੇਡ ਦੇ ਰਹਿਣ ਦੀ ਉੱਚ ਲਾਗਤ ਸੂਚਕ ਅੰਕ ਲਈ ਇਸ ਦੇ ਘੱਟ ਤਨਖਾਹ ਅਧਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।

ਪਿਛਲੇ ਪੰਜ ਸਾਲਾਂ ਵਿੱਚ ਮਕਾਨ ਦੀਆਂ ਕੀਮਤਾਂ ਵਿੱਚ 73.1٪ ਦਾ ਵਾਧਾ ਹੋਇਆ ਹੈ। ਇਸ ਵਾਧੇ ਨੇ, ਉੱਚ ਗਰੌਸਰੀ ਦੀਆਂ ਕੀਮਤਾਂ ਅਤੇ ਘੱਟ ਤਨਖਾਹ ਦੇ ਨਾਲ ਮਿਲ ਕੇ, ਐਡੀਲੇਡ ਦੇ ਰਹਿਣ ਦੀ ਉੱਚ ਲਾਗਤ ਸੂਚਕ ਅੰਕ ਵਿੱਚ ਯੋਗਦਾਨ ਪਾਇਆ ਹੈ। ਰਹਿਣ-ਸਹਿਣ ਦੀ ਲਾਗਤ ਦਾ ਸੰਕਟ ਘੱਟ ਆਮਦਨ ਵਾਲੇ ਲੋਕਾਂ ਨੂੰ ਬੇਹੱਦ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਐਡੀਲੇਡ, ਕੈਨਬਰਾ ਜਾਂ ਸਿਡਨੀ ਵਿਚ ਰਹਿਣਾ ਮੁਸ਼ਕਲ ਹੋ ਜਾਂਦਾ ਹੈ।