ਮੈਲਬਰਨ : ਆਸਟ੍ਰੇਲੀਆ ਦੇ ਅੱਧੇ ਤੋਂ ਜ਼ਿਆਦਾ ਘਰਾਂ ਦਾ ਬੀਮਾ ਨਹੀਂ ਹੋ ਸਕਦਾ। ਮੋਨਾਸ਼ ਯੂਨੀਵਰਸਿਟੀ ਅਤੇ AON ਦੀ ਇੱਕ ਰਿਸਰਚ ’ਚ ਖ਼ੁਲਾਸਾ ਹੋਇਆ ਹੈ ਕਿ ਸਮੁੰਦਰ ਦਾ ਪੱਧਰ ਵਧਣ ਕਾਰਨ ਸਮੁੰਦਰ ਨੇੜਲੇ ਇਲਾਕਿਆਂ ’ਚ ਹੜ੍ਹ ਆਉਣ ਦਾ ਖ਼ਤਰਾ ਹੈ ਜਿਸ ਕਾਰਨ 370,000 ਘਰ ਅਤੇ 120,000 ਕਮਰਸ਼ੀਅਲ ਪ੍ਰਾਪਰਟੀਜ਼ ਨੂੰ ਇੰਸ਼ੋਰੈਂਸ ਪਾਲਿਸੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਨੂੰ ‘ਐਕਸ਼ਨਜ਼ ਆਫ਼ ਦ ਸੀ’ ਨਾਂ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ 500,000 ਪ੍ਰਾਪਰਟੀਜ਼ ’ਤੇ ਸਮੁੰਦਰੀ ਹੜ੍ਹਾਂ ’ਚ ਡੁੱਬਣ ਦਾ 1% ਖ਼ਤਰਾ ਹੈ। ਭਾਵੇਂ ਇਹ ਬਹੁਤਾ ਨਹੀਂ ਲਗਦਾ ਪਰ ਇਹ ਮੋਰਗੇਜ ਦੇ 30 ਸਾਲਾਂ ਦੇ ਸਮੇਂ ’ਚ ਚਾਰ ’ਚੋਂ ਇੱਕ ਮੌਕਿਆਂ ਦੇ ਬਰਾਬਰ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਖ਼ਤਰੇ ਅਧੀਨ ਪ੍ਰਾਪਰਟੀਜ਼ ਦਾ ਬੀਮਾ ਨਹੀਂ ਹੋ ਸਕੇਗਾ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ’ਚ 20ਵੀਂ ਸਦੀ ਦੀ ਸ਼ੁਰੂਆਤ ਤੋਂ ਬਾਅਦ ਸਮੁੰਦਰ ਦਾ ਪੱਧਰ 0.2 ਮੀਟਰ ਵਧ ਰਿਹਾ ਹੈ।